Skip to main content

Posts

Wake up

Wake up /  ਜਾਗ   ਲੇਹੁ   ਰੇ Let us start by putting a question to the reader of this note, which is ‘YOU’. Whom do you think is reading and understanding these lines? Is it the muscles of your eyes, retina and some neurons in the brain? Or, do you think there is something ‘higher’ and ‘separated’ from the physical body, which has this capability to actively understand. If your answer is the latter, that is, you believe ‘yourself’ to be a  sentient being  rather than a tissue machine; you are in the company of  Gurmat.  Because the message of  Gurbani  is for the sentient being, and not the body which it has assumed for the very purpose of enhancing its understanding. It will be rather absurd to believe that the cells and neurons in our brain are the ones who want to ‘know’ and ‘understand’. Once you are successful in accepting this, even as a premise if not a firm belief or a realization, you have taken the first ste...

Amrit Wela Sach Naou Vadiaaee Vichaar

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।। ਗੁਰਬਾਣੀ ਤੋ ਸਚੁ/ਹੁਕਮ ਦੇ ਗੁਣ/ਵਡਿਆਈਆਂ (ਪ੍ਰਭ ਕੀ ਕ੍ਰਿਆ) ਨੂੰ ਸਹਿਜ ਅਵਸਥਾ (ਇਕ ਹੋ ਕੇ) ਵਿਚਾਰ ਕਰਨ ਨਾਲ ਇਹ ਸਮਝ ਬਣੀ ਕਿ:- ਸਾਰਾ ਸੰਸਾਰ ਹੁਕਮ/ਕਾਲ ਦੀ ਹੀ ਖੇਡ ਹੈ । ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ।। (1081) ਸਕਲ ਕਾਲ ਕਾ ਕੀਯਾ ਤਮਾਸ਼ਾ ।। (ਚੌਪਈ - ਦਸਮ ਗ੍ਰੰਥ) ਬਾਜੀਗਰ ਡੰਕ ਬਜਾਈ।। ਸਭ ਖਲਕ ਤਮਾਸੇ ਆਈ।।(655) ਹੁਕਮ/ਕਾਲ ਆਪ ਹੀ ਖੇਡ ਨੂੰ ਚਲਾ ਰਿਹਾ ਹੈ । ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ।। (472) ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ।। (1383) ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ।।(485) ਹੁਕਮ ਨਾਲ ਹੀ ਜੰਮਣ ਮਰਣ (ਆਉਣ ਜਾਣ) ਹੈ । ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। (472) ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ।। (940) ਹੁਕਮ ਦੀ ਸ਼ਰਨ ਵਿਚ ਪ੍ਰੇਮ ਨਾਲ ਰਹਿ ਕੇ ਹੀ ਇਸ ਬਿਖਮ ਸੰਸਾਰ ਤੋਂ ਛੁਟਕਾਰੇ ਦਾ ਇਕੋ ਹੀ ਰਸਤਾ ਹੈ । ਫਾਸਨ ਕੀ ਬਿਧੀ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ।। (331) ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ।। (398) ਬਿਨਾ ਸਰਨਿ ਤਾ ਕੀ ਨ ਅਉਰੈ ਉਪਾਯੰ।। ......ਬਿਨਾ ਸਰਨਿ ਤਾ ਕੀ ਨਹੀ ਔਰ ਓਟੰ (ਬਚਿਤਰ ਨਾਟਕ 105 ਦਸਮ ਗ੍ਰੰਥ) ਰੰਗਹੁ ਏਕਹਿ ਰੰਗ ਤਬ ਛੁਟਿਹੌ ਕਲ ਕਾਲ ਤੇ।। (ਦਸਮ ਗ੍ਰੰਥ...

Ram Ko Bal

ਰਾਮ ਕੋ ਬਲੁ :- ਗੁਰਬਾਣੀ ਦਾ ਤੱਤ ਗਿਆਨ, ਆਤਮ  ਗਿਆਨ ਜਾ ਕੈ ਰਾਮ ਕੋ ਬਲੁ ਹੋਇ ॥ ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥ ਸਾਰੰਗ (ਮ:੫) ਗੁਰੂ ਗ੍ਰੰਥ ਸਾਹਿਬ - ਅੰਗ ੧੨੨੩ ਜੋ ਆਪਣੇ ਅੰਦਰਲੇ ਰਾਮ (ਅੰਤਰ ਆਤਮਾ ਦੀ ਅਵਾਜ਼) ਦੀ ਗੱਲ ਸੁਣ  ਕੇ ਮੰਨਦੇ ਨੇ ਉਨ੍ਹਾਂ ਕੋਲ ਆਤਮਕ ਗਿਆਨ ( ਰਾਮ ਕੋ ਬਲੁ) ਆ ਜਾਂਦਾ ਹੈ l ਉਨ੍ਹਾਂ ਦਾ ਮਨੋਰਥ (ਇੱਕ ਹੋਣਾ) ਪੂਰਾ ਹੋ ਜਾਂਦਾ ਹੈ ਤੇ ਉਹ ਦੁਖ ਤੋਂ ਘਬਰਾਉਂਦੇ ਨਹੀ ਸਗੋਂ ਮਿੱਠਾ ਕਰਕੇ ਮੰਨਦੇ ਨੇ l ਤੁਮਰੈ :- ਅੰਤਰ ਆਤਮਾ ਦੇ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੯ ਤੈਥੋ ਹੀ: ਅੰਤਰ ਆਤਮਾ ਤੋਂ ਬਲੁ:- ਆਤਮ ਗਿਆਨ, ਤਾਕਤ ਰਾਮ:- ਰਾਮ ਚੰਦਰ ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥ ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥ ਕਿਨੈ ਤੇਰਾ ਅੰਤ ਨ ਪਾਇਆ ॥੨॥ ਚੰਡੀ ਦੀ ਵਾਰ - ੨ - ਸ੍ਰੀ ਦਸਮ ਗ੍ਰੰਥ ਸਾਹਿਬ :~ ਰਮਨਜੀਤ ਸਿੰਘ ਕਨੇਡਾ ~:

Mohi Aisay Banaj Sio Naheen Kaaj

ਪੰਨਾ 1194 ਸਤਰ 60 ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਬਾਣੀ:     ਰਾਗੁ: ਰਾਗੁ ਬਸੰਤੁ,     ਭਗਤ ਕਬੀਰ ਬਨਜ -: ਵਿਉਪਾਰ  ਕਾਜੁ -: ਕਾਰ / ਕੰਮ  ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ  ਬਿਆਜੁ -: ਭਰਮ ਦਾ ਭਾਰ  ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ |  ਕਿਉਂਕਿ... ਪੰਨਾ 292 ਸਤਰ 3 ਹਉਮੈ ਮੋਹ ਭਰਮ ਭੈ ਭਾਰ ॥ ਬਾਣੀ: ਥਿਤੀ     ਰਾਗੁ: ਰਾਗੁ ਗਉੜੀ,     ਮਹਲਾ ੫ ਸੰਦੀਪ ਸਿੰਘ  sandeepsingh.punjabi@gmail.com

Sri Dasam Granth Da Kaal Purakh Te Akaalpurakh

ਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ? ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ, "ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ  ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"  ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ  l  ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ  l  ਯਾ ਤਾਂ ਇਹ ਜਾਣ-ਬੁਝ ਕੇ  ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ  ਸੋਚ ਦਾ ਦਾਇਰਾ ਬਹੁਤ ਘੱਟ ਹੈ  l   ਕਈ ਸਿੱਖ  ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ  l   ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ..... ੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ  l  ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ  l  ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ  l  ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ  ਗੁਣ...

Hukmai Andari Sabhu Ko

ਹੁਕਮੈ ਅੰਦਰਿ ਸਭੁ ਕੋ ਗੁਰਬਾਣੀ ਪਰਮੇਸਰ ਦੇ ਹੁਕਮ ਵਾਲੀ ਹੀ ਵਿਚਾਰਧਾਰਾ ਹੈ । ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀ ਹਰ ਵੇਲੇ ਹੀ ਪਰਮੇਸਰ ਦੇ ਹੁਕਮ ਵਿਚ ਹਾਂ । ਸਰੀਰ ਮਿਲਣ ਤੋ ਪਹਿਲਾ, ਸਰੀਰ ਹੁੰਦੇ ਹੋਏ ਤੇ ਸਰੀਰ ਤੋ ਬਾਅਦ ਵਿਚ ਵੀ ਅਸੀ ਪਰਮੇਸਰ ਦੇ ਹੁਕਮ ਵਿਚ ਹੀ ਹਾਂ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਮ; ੧ ੧) ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਮ; ੧ ੯੪੦) ਜੇਕਰ ਗੁਰਬਾਣੀ ਦੇ ਇਨ੍ਹਾਂ ਸਬਦਾ ਨੂੰ ਮਨ ਸਮਝ ਲਵੇ, ਮਨ, ਮੰਨ ਜਾਵੇ, ਇਹ ਗੱਲ ਬੁਝ ਲਵੇ ਕਿ ਸਭ ਕੁਝ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਇਸ  ਸਮਝ/ ਗਿਆਨ  ਨਾਲ ਹਰ ਵੇਲੇ ਹੀ ਜੁੜਿਆ ਰਹੇ ਤਾਂ ਫਿਰ ਗੁਰਬਾਣੀ ਅਨੁਸਾਰ ਇਹੀ ਪਰਮ ਪਦ ਹੈ । ਇਹੀ ਖਸਮੈ ਮਿਲਣਾ ਹੈ । ਏਥੇ ਹਉਮੈ ਨਹੀ ਹੈ ਤੇ ਇਹੀ ਸਮਝ ਨਾਮ ਹੈ। ਹੁਕਮੁ ਬੂਝਿ ਪਰਮ ਪਦੁ ਪਾਈ ॥ ( ਮ; ੫ ੨੯੨) ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥ ( ਮ; ੨ ੧੩੯) ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਮ; ੧ ੧) ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਮ; ੧ ੭੨) ਬਚਿੱਤਰ ਨਾਟਕ ਵਿਚ ਦਸਮ ਪਾਤਿਸਾਹ ਜੀ ਬਚਨ ਕਰ ਰਹੇ ਹਨ ਕਿ ਇਸ ਕਲਪਨਾ/ਕਾਲ ਦੇ ਸਮੇ ਵਿਚ ਮੈਨੂੰ ਹੁਕਮ ਦੀਆਂ ਭਾਰੀ ਭੁਜਾਨ (ਬਾਹਵਾਂ) ਤੇ ਹੀ ਭਾਰੀ (ਬਹੁਤ) ਭਰੋਸੋ ਹੈ । ਯਾ ਕਲ ਮੈ...

Khuraasaan Khasmaanaa Keeaa

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਅੱਜ ਦੇ ਸਮੇਂ ਗੁਰਬਾਣੀ ਦੇ ਨਿਰਾਕਾਰੀ ਅਰਥਾਂ ਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਗੁਰਮਤ ਦੇ ਸਿਰਮੌਰ ਭਗਤ, ਕਬੀਰ ਜੀ ਵਲੋਂ ਪਰਮੇਸ਼ਰ ਨੇ ਇਹ ਮੁਖਵਾਕ ਦਰਜ਼ ਕਰਾਏ ਹਨ, ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ ੩੩੫ ਜੇ ਇਹ ਵਿਚਾਰ ਸਮਸਰ ਗੁਰਬਾਣੀ ਤੇ ਢੁਕਦਾ ਹੈ ਫਿਰ ਇਸ ਨਿੱਚੇ ਲਿੱਖੇ ਸ਼ਬਦ ਵਿੱਚ ਕਿਵੇ ਅਲੋਪ ਹੋਇਆ ਦਿੱਖਦਾ ਹੈ ?  ਸਭ ਤੋਂ ਪਹਿਲਾਂ ਖਸਮਾਨਾ ਸ਼ਬਦ ਦੇ ਅਰਥ ਸ਼ਾਫ ਹੋਣੇ ਚਾਹਿਦੇ ਹਨ ।. ਇਹ ਸ਼ਬਦ ਗੁਰਬਾਣੀ ਵਿਚ ਪੰਜ ਵਾਰੀ ਦਰਜ਼ ਹੈ ਅਤੇ ਪਰਮੇਸ਼ਰ ਨੂੰ ਖਸਮ ਅਤੇ ਕਾਲ ਦੇ ਰਕਸ਼ਕ ਦੇ ਅਰਥ ਰਖਦਾ ਹੈ । ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਪੰਨਾ ੬੩੧ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਪੰਨਾ ੬੮੧ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਪੰਨਾ ੭੮੩ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦ ਫਿਰ ਇਸ ਪੰਕਤੀ  "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦"  ਵਿੱਚ  ਇਸ ਦੇ ਅਰਥ ਸਪੁਰਦਗੀ ਦੇ ਕਿਸ ਸ਼ਰਾਰਤ ਜਾਂ ਮੰਦਬੁਧੀ ਅਧੀਨ ਕੀਤੇ ਜਾ ਰਹੇ ਹਨ ਵਿਚਾਰਵਾਨ ਸਜਣ ਹੀ ਇਸ ਦਾ ਜਵਾਬ ਦੇਣ।  ਨਿਰਾਕਾਰੀ ਅਰਥ ਇਸ ਪਰਕਾਰ ਹੋਣਗੇ, ਖਸਮਾਨਾ :- ਪਰਮੇਸ਼ਰ, ਸਬਦ ਗੁਰੁ ਖੁਰਾਸਾਨ :- ਦਸਤਕ (ਖੁਰ ਜਾਂ ਗੁਰੁ ਕੇ ਚਰਣਾ ਦੀ ਆ...