ਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ?
ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ,
"ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"
ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ l ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ l ਯਾ ਤਾਂ ਇਹ ਜਾਣ-ਬੁਝ ਕੇ ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ ਸੋਚ ਦਾ ਦਾਇਰਾ ਬਹੁਤ ਘੱਟ ਹੈ l ਕਈ ਸਿੱਖ ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ l
ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ.....
੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ l ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ l ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ l ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ ਹੈ, ਦੂਜੇ ਪਾਸੇ ਉਸਦੇ ਕਰਮ ਅਨੁਸਾਰ l ਜਿਵੇਂ ਕਿ ਸ੍ਰੀ ਦਸਮ ਗਰੰਥ ਦੇ ਸ਼ੁਰੂ'ਚ ਕਿਹਾ ਗਿਆ ਹੈ,
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
ਜਾਪੁ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ, ਸ੍ਰੀ ਦਸਮ ਗ੍ਰੰਥ'ਚ ਉਸ ਅਕਾਲ ਪੁਰਖ ਦੇ ਕਰਮਾ ਅਨੁਸਾਰ ਹੀ ਉਸਨੁ ਜਿਆਦਾ ਸੰਬੋਧਿਤ ਕੀਤਾ ਗਿਆ ਹੈ l
੨) ਸ੍ਰੀ ਦਸਮ ਗਰੰਥ'ਚ ਅਕਾਲ ੨੪ ਬਾਰ ਆਇਆ ਹੈ l ਜਿਵੇ ਕਿ,
ਅਕਾਲ ਪੁਰਖ ਬਾਚ ॥
ਯਥਾ,
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥
ਕ੍ਰਿਸ਼ਨਾ ਅਵਤਾਰ ਦੇ ਸ਼ੁਰੂ'ਚ ਗੁਰ ਜੀ ਲਿਖਦੇ ਨੇ,
ਸ੍ਰੀ ਅਕਾਲ ਪੁਰਖ ਜੀ ਸਹਾਇ ॥
ਜੇ ਅਕਾਲ ਪੁਰਖ ਯਾ ਕਾਲ ਪੁਰਖ ਵਖਰੇ ਹੁੰਦੇ ਤਾ ਇਹਨਾ ਪੰਕਤੀਆਂ'ਚ ਕਾਲਪੁਰਖ ਆਉਂਦਾ ਯਾ ਜੇ ਲਿਖਾਰੀ ਕਾਲਪੁਰਖ ਦਾ ਭਗਤ ਹੁੰਦਾ ਤਾ ਇਥੇ ਕਾਲਪੁਰਖ ਹੀ ਲਿਖਦਾ l
੩) ਸਭ ਤੋ ਵੱਡਾ ਪ੍ਰਮਾਣ ਗੁਰੂ ਜੀ ਦੀ ਲਿਖੀ 'ਅਕਾਲ ਉਸਤਤ' ਹੈ l ਹੁਣ ਜੇ ਲਿਖਾਰੀ ਦੀ ਸੋਚ ਵਖਰੀ ਹੁੰਦੀ ਅਕਾਲ ਅਤੇ ਕਾਲ ਪੁਰਖ ਲਈ ਤਾਂ ਇਥੇ 'ਕਾਲ ਉਸਤਤ' ਹੁੰਦਾ l
੪) ਇਸ ਤੋ ਅੱਗੇ ਸਭ ਤੋ ਮਹਤਵਪੂਰਣ ਪੰਕਤਿਆ , ਜੋ ਸਭ ਸ਼ੰਕੇ ਚੱਕ ਦਿੰਦਿਆ ਨੇ ....
ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
ਬਚਿਤ੍ਰ ਨਾਟਕ ਅ. ੧ - ੮੪ - ਸ੍ਰੀ ਦਸਮ ਗ੍ਰੰਥ ਸਾਹਿਬ
ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖੀ ਹੈ ll (ਬ੍ਰਹਮਾ ਅਵਤਾਰ ਵਾਲਮਿਕ )
ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ ॥
ਬ੍ਰਹਮਾ ਅਵਤਾਰ ਬਾਲਮੀਕ - ੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹਨਾ ਪੰਕਤੀਆਂ ਚ ਸਾਫ਼ ਹੈ ਕੀ ਅਕਾਲ ਪੁਰਖ ਤੇ ਕਾਲ ਪੁਰਖ ਇਕੋ ਹੀ ਪ੍ਰਮੇਸ਼ਵਰ ਲਈ ਵਰਤੇ ਹਨ |
੫) ਆਪ ਸਸਤ੍ਰ ਮਾਲਾ ਦੇ ਵਿੱਚ ਲਿਖਦੇ ਹਨ,
ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ॥
ਸਸਤ੍ਰ ਮਾਲਾ - ੨੮੫ - ਸ੍ਰੀ ਦਸਮ ਗ੍ਰੰਥ ਸਾਹਿਬ
ਅਰਥ - ਕਾਲ , ਅਕਾਲ , ਕਰਾਲ ਕਹਿ ਕੇ , ਆਯੁਧ ਪਦ ਦਾ ਵਖਿਆਨ ਕੀਤਾ ਹੈ l ਇਹ ਸਾਰੇ ਨਾਮ ਪਾਸ ਦੇ (ਭਾਵ ਜੋ ਸਭ ਤੋ ਨੇੜੇ ਹੈ, ਪ੍ਰਮੇਸ਼ਵਰ ) ਹੀ ਹਨ , ਚਤੁਰ ਲੋਕ ਸਮਝ ਲੈਣਗੇ l
ਹੁਣ ਵੀ ਜੇ ਕੋਈ ਨਾ ਸਮਝੇ ਤਾ ਇਕੋ ਹੀ ਗੱਲ ਕਹਿ ਸਕਦੇ ਹਾਂ,
ਸੰਤਨ ਸਿਉ ਬੋਲੇ ਉਪਕਾਰੀ ॥
ਮੂਰਖ ਸਿਉ ਬੋਲੇ ਝਖ ਮਾਰੀ ॥੨॥
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੮੭੦
ਸੋ, ਇਹਨਾ ਨਾਲ ਵਾਧੂ ਬਹਿਸ ਦਾ ਕੋਈ ਫਾਇਦਾ ਨਹੀ , ਆਪ ਬਾਣੀ ਪੜੋ ਤੇ ਸਮਝੋ l
Comments
Post a Comment