ਭਗਤ ਬਰਾਬਰਿ ਅਉਰੁ ਨ ਕੋਇ ॥ ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ। ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ । ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮ ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪ ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ। ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ । ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ । ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩ ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ...
Comments
Post a Comment