ਹੁਕਮੈ ਅੰਦਰਿ ਸਭੁ ਕੋ
ਗੁਰਬਾਣੀ ਪਰਮੇਸਰ ਦੇ ਹੁਕਮ ਵਾਲੀ ਹੀ ਵਿਚਾਰਧਾਰਾ ਹੈ । ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀ ਹਰ ਵੇਲੇ ਹੀ ਪਰਮੇਸਰ ਦੇ ਹੁਕਮ ਵਿਚ ਹਾਂ । ਸਰੀਰ ਮਿਲਣ ਤੋ ਪਹਿਲਾ, ਸਰੀਰ ਹੁੰਦੇ ਹੋਏ ਤੇ ਸਰੀਰ ਤੋ ਬਾਅਦ ਵਿਚ ਵੀ ਅਸੀ ਪਰਮੇਸਰ ਦੇ ਹੁਕਮ ਵਿਚ ਹੀ ਹਾਂ ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਮ; ੧ ੧)
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਮ; ੧ ੯੪੦)
ਜੇਕਰ ਗੁਰਬਾਣੀ ਦੇ ਇਨ੍ਹਾਂ ਸਬਦਾ ਨੂੰ ਮਨ ਸਮਝ ਲਵੇ, ਮਨ, ਮੰਨ ਜਾਵੇ, ਇਹ ਗੱਲ ਬੁਝ ਲਵੇ ਕਿ ਸਭ ਕੁਝ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਇਸ ਸਮਝ/ ਗਿਆਨ ਨਾਲ ਹਰ ਵੇਲੇ ਹੀ ਜੁੜਿਆ ਰਹੇ ਤਾਂ ਫਿਰ ਗੁਰਬਾਣੀ ਅਨੁਸਾਰ ਇਹੀ ਪਰਮ ਪਦ ਹੈ । ਇਹੀ ਖਸਮੈ ਮਿਲਣਾ ਹੈ । ਏਥੇ ਹਉਮੈ ਨਹੀ ਹੈ ਤੇ ਇਹੀ ਸਮਝ ਨਾਮ ਹੈ।
ਹੁਕਮੁ ਬੂਝਿ ਪਰਮ ਪਦੁ ਪਾਈ ॥ ( ਮ; ੫ ੨੯੨)
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥ ( ਮ; ੨ ੧੩੯)
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਮ; ੧ ੧)
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਮ; ੧ ੭੨)
ਬਚਿੱਤਰ ਨਾਟਕ ਵਿਚ ਦਸਮ ਪਾਤਿਸਾਹ ਜੀ ਬਚਨ ਕਰ ਰਹੇ ਹਨ ਕਿ ਇਸ ਕਲਪਨਾ/ਕਾਲ ਦੇ ਸਮੇ ਵਿਚ ਮੈਨੂੰ ਹੁਕਮ ਦੀਆਂ ਭਾਰੀ ਭੁਜਾਨ (ਬਾਹਵਾਂ) ਤੇ ਹੀ ਭਾਰੀ (ਬਹੁਤ) ਭਰੋਸੋ ਹੈ ।
ਯਾ ਕਲ ਮੈਂ ਸਭ ਕਾਲ ਕ੍ਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥
ਐਸੋ ਸੁ ਸਾਹਬਿ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਹਾਰੇ ॥੯੩॥ (ਬਚਤ੍ਰਿ ਨਾਟਕ ੧੦੯-੧੧੦ ਪਾਤਸ਼ਾਹੀ ੧੦)
ਨਿਰਮਲ ਸਿੰਘ ਆਸਟ੍ਰੇਲੀਆ
nirmal @surbalgroup.com.au
Comments
Post a Comment