Skip to main content

Posts

Showing posts with the label ਜੋਤਿ ਰੂਪਿ ਹਰਿ ਆਪਿ ਗੁਰੂ

Joti Roopi Hari Aaapi Guru

ਜੋਤਿ ਰੂਪਿ ਹਰਿ ਆਪਿ ਗੁਰੂ ਗੁਰਮਤ ਅਨੁਸਾਰ ਗੁਰੂ, ਪਰਮੇਸ਼ਰ ਹੈ ਤੇ ਉਹ ਮਾਇਆ ਜਾਂ ਜੂਨਾਂ ਵਿੱਚ ਨਹੀ ਆਉਦਾ। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਪੰਨਾ ੧੧੩੬ ਤਾਂਹੀਉ ਪੰਚਮ ਪਾਤਿਸ਼ਾਹ ਨੇ "ਪੋਥੀ" ਸ਼ਬਦ ਦੀ ਵਰਤੋਂ ਕੀਤੀ ਸੀ। ਪੋਥੀ ਪਰਮੇਸਰ ਕਾ ਥਾਨੁ ॥ ਪੰਨਾ ੧੨੨੬ ਅਸੀ ਜਾਣੇ ਅਨਜਾਣੇ ਗੁਰੂ ਗ੍ਰੰਥ ਸਾਹਿਬ ਕਹਿਣ ਲਗ ਪਏ ਹਾਂ। ਉਹ ਵੀ ਇਕ ਕੱਚੀ ਬਾਣੀ ਦੀ ਪੰਕਤੀ, ਜੋ ਕਿ ਕਿਸੇ ਅਗਿਆਨੀ ਸਿੱਖ ਗਿਆਨੀ ਗਿਆਨ ਸਿੰਘ ਦੇ ਕਹਿਣ ਤੇ ਪਰ ਇਸ ਦੇ ਵਿਪਰੀਤ ਸਟੇਜਾਂ ਤੇ ਸੰਘ ਪਾੜ ਪਾੜ ਕਿ ਅਸੀ ਕੱਚੀ ਬਾਣੀ ਪੜਨ ਵਾਲਿਆਂ ਦੀ ਨਿੰਦਾ ਕਰਦੇ ਹਾਂ। ਕਿਉਂਕਿ ਗੁਰਬਾਣੀ ਵਿਚ ਇਹ ਮੁਖਵਾਕ ਦਰਜ ਹਨ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ ੯੨੦ ਗੁਰਬਾਣੀ ਦੇ ਕੁਝ ਸ਼ਬਦਾਂ ਵਿਚ ਸਹੀ ਵਿਸ਼ਰਾਮ ਦੀ ਵਿਧੀ ਨਾਂ ਅਪਨਾਉਣ ਕਰਕੇ ਇਹ ਭੁਲੇਖਾ ਜਰੂਰ ਪੈਂਦਾ ਹੈ ਕਿ ਨਾਨਕ ਸ਼ਬਦ ਨਾਲ ਗੁਰੂ ਸ਼ਬਦ ਲਗਾ ਹੈ ਪਰ ਅਸਲ ਨਿਯਮ ਇਹ ਹੈ ਕਿ ਵਿਅਕਤੀ ਗਤ ਰੂਪ ਵਿਚ "ਗੁਰੂ" ਸ਼ਬਦ ਨਾਨਕ ਸ਼ਬਦ ਨਾਲ ਨਹੀ ਲਗ ਸਕਦਾ ਕਿਉਕਿ ਇਹ "ਗੁਰੂ" ਸ਼ਬਦ ਬਹੁਵਚਨ ਹੈ। ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ(੧੪੦੯) ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ (੯੬੮) ਜਿਥੇ ਅਰਜਨ ਸ਼ਬਦ ਮੁਕਤਾ ਹੈ । ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ ...