ਗੁਰਬਾਣੀ ਵਿੱਚ ਕਵਾਉ ਸਬਦ ਦਾ ਅਰਥ ਇਹ ਅੱਖਰ ਗੁਰਬਾਣੀ ਵਿੱਚ ਦੋ ਵਾਰ ਆਉਦਾ ਹੈ। ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩) ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਆਸਾ ਦੀ ਵਾਰ-੪੬੩) ਤੇ ਗੁਰਬਾਣੀ ਵਿੱਚ ਇੱਕ ਅੱਖਰ ਵਰਤਿਆ ਗਿਆ ਹੈ, "ਕਵਾਵੈ" ਏਕ ਕਵਾਵੈ ਤੇ ਸਭਿ ਹੋਆ ॥(ਮਾਰੂ-ਪੰਨਾ:੧੦੦੩) ਆਮ ਸਾਨੂੰ ਜੋ ਵੀ ਪਦਛੇਦ ਮਿਲਦੇ ਹਨ ਉਹਨਾਂ ਵਿੱਚ ਉਪਰੋਕਤ ਪਦਛੇਦ ਨੂੰ ਸਹੀਂ ਮੰਨ ਕੇ ਹੀ ਸਾਰੇ ਅਰਥ ਕੀਤੇ ਹੋਏ ਹਨ ਪਰ ਜੇਕਰ ਅਸੀਂ ਇਸਦੇ ਅਰਥ ਜੋ ਟੀਕਿਆ ਵਿੱਚ ਜਾਂ ਆਮ ਪ੍ਰਚਾਰਕਾ ਨੇ ਕੀਤੇ ਹਨ ਨੂੰ ਗਹੁ ਨਾਲ ਵੀਚਾਰੀਏ ਤਾਂ ਅਜਿਹਾ ਸੱਚ ਉੱਬਰ ਕੇ ਸਾਹਮਣੇ ਆਉਦਾ ਹੈ ਜੋ ਆਮ ਸੰਗਤ ਨੂੰ ਨਹੀਂ ਪਤਾ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਸੰਸਾਰ ਦਾ ਪਸਾਰਾ ਕਵਾਉ ਤੋਂ ਹੋਇਆ ਹੈ ਪਰ ਜੇਕਰ ਅਸੀਂ ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਪੁੱਛੀਏ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਪਸਾਰਾ ਪਵਨੇ (ਵਾਉ,ਹਵਾ) ਤੋਂ ਹੋਇਆ ਹੈ । ਇਸ ਗੱਲ ਨੂੰ ਭਗਤ ਨਾਨਕ ਦੇਵ ਜੀ ਸਿਰੀਰਾਗ ਵਿੱਚ ਖੋਲਦੇ ਹੋਏ ਕਹਿੰਦੇ ਹਨ ਕਿ, ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥ ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਸਿਰੀਰਾਗ-ਪੰਨਾ-੧੯) ...
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ । ਕਾਲ ਪੁਰਖ ਦੇ ਹੁਕਮ ਨਾਲ ਛਾਉਣੀ ਨਿਹੰਗ ਸਿੰਘ ਜੀ. ਟੀ. ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਵਿਖੇ ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਅਨੁਸਾਰ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।