ਭਗਤ ਬਰਾਬਰਿ ਅਉਰੁ ਨ ਕੋਇ ॥
ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ।
ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ ।
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮
ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪
ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ।
ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ । ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ ।
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩
ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ਅਰਥ ਇਹ ਹੀ ਕਰਦੇ ਹਨ। ਗੁਰ (ਗੁਰੂ ਪਰਮੇਸ਼ਰ ਨਹੀ) ਅਤੇ ਭਗਤ ਦਾ ਦਰਜਾ ਇਕ ਹੀ ਹੁੰਦਾ ਹੈ। ਗੁਰ, ਭਗਤ, ਪਰਭ, ਸਤਿਗੁਰ ਵਾਸਤੇ ਗੁਰੂ ਦੇ ਅਰਥ ਕਰਨੇ ਨਿਰੀ ਹੀ ਮਨਮਤ ਹੈ।
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ ਪੰਨਾ ੧੪੦੭
ਜੇ ਗੁਰੁ (ਇਕ ਵਚਨ) ਦਾ ਅਰਥ ਗੁਰੂ (ਸਮੁਚਾ ਸਚਖੰਡ) ਕਰਾਂਗੇ ਤੇ ਬਹੁਤ ਮਸਲੇ ਖੜੇ ਹੋ ਜਾਂਣਗੇ।
ਅਸੀਂ ਅਣਜਾਣੇ ਵਿਚ ਨਾਨਕ ਜੀ ਨੂੰ ਤਾਂ ਗੁਰੂ ਦਾ ਦਰਜਾ ਦੇ ਦਿੱਤਾ ਜਦਕਿ ਗੁਰਬਾਣੀ ਅਨੁਸਾਰ ਇਹ ਸਾਰੇ ਭਗਤ ਹੀ ਹਨ । ਜਦੋਂ ਲੋਕ ਰਵਿਦਾਸ ਜੀ ਜਾਂ ਕਬੀਰ ਜੀ ਨੂੰ ਗੁਰੂ ਕਹਿੰਦੇ ਹਨ ਤਾਂ ਸਿੱਖਾਂ ਅੰਦਰ ਜਾਤ ਪਾਤ ਦੇ ਕੈਂਸਰ ਦਾ ਰੋਗ ਵਧੇਗਾ ਕਿਉਕਿ ਸਾਡੀ ਸਮਝ ਅਨੁਸਾਰ ਗੁਰਬਾਣੀ ਇਨਾਂ ਪੁਰਖਾਂ ਨੂੰ ਭਗਤ ਕਹਿੰਦੀ ਹੈ ਅਤੇ ਸਿੱਖ ਪ੍ਰਚਾਰਕਾਂ ਦੇ ਅਪਣੇ ਵਚਨਾਂ ਦਾ ਵੀ ਆਪਾ ਵਿਰੋਧ ਹੋਵੇਗਾ।
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥
ਬਿਲਾਵਲੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੮੫੮
ਕੋਈ ਕਹੇਗਾ ਕਿ ਇਹ ਕਹੋ ।
ਭਗਤ ਜੀ ਕਾ ਖਾਲਸਾ ॥
ਭਗਤ ਜੀ ਕੀ ਫਤਿਹ ॥
ਕੋਈ ਕਹੇਗਾ ਇਹ ਕਹੋ ਜੀ ।
ਵਾਹਿਗੁਰ ਜੀ ਕਾ ਖਾਲਸਾ ॥
ਵਾਹਿਗੁਰ ਜੀ ਕੀ ਫਤਿਹ ॥
ਜਾਂ ਹੁਣ ਰਵਿਦਾਸ ਜੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਜਾ ਰਿਹਾ ਹੈ ਜੋ ਕਿ ਗੁਰਮਤ ਤੋਂ ਅਨਜਾਣ ਸਿੱਖਾਂ ਦੀ ਹੱਠਧਰਮੀ ਦਾ ਹੀ ਨਤੀਜਾ ਹੈ ਕਿਉਂਕਿ ਉਨ੍ਹਾ ਦਾ ਕਹਿਣਾ ਵੀ ਸਹੀ ਹੈ ਕਿ ਜੇ ਗੁਰਬਾਣੀ ਗੁਰੂ ਹੈ ਤਾਂ ਸਾਡੇ ਭਗਤ ਗੁਰੂ ਕਿਉਂ ਨਹੀ (ਨੋਟ:- ਗੁਰਬਾਣੀ ਤੇ ਬਾਣੀ ਵਿੱਚ ਵੀ ਫਰਕ ਹੈ ) । ਇਸਦਾ ਕਾਰਨ ਇਹ ਹੈ ਕਿ ਗੁਰ ਅਤੇ ਗੁਰੂ ਦੇ ਅਰਥ ਹੁਣ ਤੱਕ ਦੇ ਟੀਕਾਕਾਰਾਂ ਮੁਤਾਬਿਕ ਇਕ ਹੀ ਹਨ।
ਤਾਂਹਿ ਖਾਸ ਕਰ ਕਿ ....
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥
ਵਰਤਿਆ ਗਿਆ ਹੈ ਕਿਉਂਕਿ ਗੁਰ ਜਾਂ ਭਗਤ ਅਤੇ ਗੁਰੂ ਅਖਰ ਵਿਚ ਭੇਦ ਹੈ ।
ਗੁਰਮਤ ਅਨੁਸਾਰ ਸਾਰੇ ਭਗਤਾਂ, ਗੁਰਆਂ, ਪ੍ਰਭਾਂ, ਜਾਂ ਸਤਿਗੁਰਾਂ ਦੇ ਇਕੱਠ ਨੁੰ ਸੱਚਖੰਡ ਜਾਂ ਸੁਖਸਾਗਰ (ਜਿੱਥੇ ਇੱਕ ਹੋ ਕੇ ਜਾਇਆ ਜਾ ਸਕਦਾ ਹੈ) ਕਹਿੰਦੇ ਹਾਂ ਅਤੇ ਇਨ੍ਹਾਂ ਦੀ ਸਮੂਹਕ ਇੱਛਾਸ਼ਕਤੀ (ਹੁਕਮ) ਨੂੰ ਗੁਰਮਤ ਅਨੁਸਾਰ, ਬਾਣੀ ਗੁਰੂ, ਗੁਰੂ, ਸਤਿਗੁਰੂ, ਪ੍ਰਭੂ, ਪਰਮੇਸ਼ਵਰ ਜਾਂ ਪਾਰਬਰਹਮ ਕਹਿੰਦੇ ਹਾਂ।
ਗੁਰਜੀਤ ਸਿੰਘ ਆਸਟ੍ਰੇਲੀਆ
khalsagurjeet @yahoo.com
Comments
Post a Comment