ਪੰਨਾ 1194 ਸਤਰ 60 ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਬਾਣੀ: ਰਾਗੁ: ਰਾਗੁ ਬਸੰਤੁ, ਭਗਤ ਕਬੀਰ ਬਨਜ -: ਵਿਉਪਾਰ ਕਾਜੁ -: ਕਾਰ / ਕੰਮ ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ ਬਿਆਜੁ -: ਭਰਮ ਦਾ ਭਾਰ ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ | ਕਿਉਂਕਿ... ਪੰਨਾ 292 ਸਤਰ 3 ਹਉਮੈ ਮੋਹ ਭਰਮ ਭੈ ਭਾਰ ॥ ਬਾਣੀ: ਥਿਤੀ ਰਾਗੁ: ਰਾਗੁ ਗਉੜੀ, ਮਹਲਾ ੫ ਸੰਦੀਪ ਸਿੰਘ sandeepsingh.punjabi@gmail.com
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ । ਕਾਲ ਪੁਰਖ ਦੇ ਹੁਕਮ ਨਾਲ ਛਾਉਣੀ ਨਿਹੰਗ ਸਿੰਘ ਜੀ. ਟੀ. ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਵਿਖੇ ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਅਨੁਸਾਰ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।