Skip to main content

Sri Dasam Granth Da Kaal Purakh Te Akaalpurakh



ਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ?

ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ,
"ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"
 ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ ਯਾ ਤਾਂ ਇਹ ਜਾਣ-ਬੁਝ ਕੇ ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ ਸੋਚ ਦਾ ਦਾਇਰਾ ਬਹੁਤ ਘੱਟ ਹੈ  ਕਈ ਸਿੱਖ ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ 
 ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ.....

੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ  ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ ਹੈ, ਦੂਜੇ ਪਾਸੇ ਉਸਦੇ ਕਰਮ ਅਨੁਸਾਰ ਜਿਵੇਂ ਕਿ ਸ੍ਰੀ ਦਸਮ ਗਰੰਥ ਦੇ ਸ਼ੁਰੂ'ਚ ਕਿਹਾ ਗਿਆ ਹੈ,

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
ਜਾਪੁ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਸੋ, ਸ੍ਰੀ ਦਸਮ ਗ੍ਰੰਥ'ਚ ਉਸ ਅਕਾਲ ਪੁਰਖ ਦੇ ਕਰਮਾ ਅਨੁਸਾਰ ਹੀ ਉਸਨੁ ਜਿਆਦਾ ਸੰਬੋਧਿਤ ਕੀਤਾ ਗਿਆ ਹੈ 

੨) ਸ੍ਰੀ ਦਸਮ ਗਰੰਥ'ਚ ਅਕਾਲ ੨੪ ਬਾਰ ਆਇਆ ਹੈ ਜਿਵੇ ਕਿ,
ਅਕਾਲ ਪੁਰਖ ਬਾਚ ॥
ਯਥਾ,
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥

ਕ੍ਰਿਸ਼ਨਾ ਅਵਤਾਰ ਦੇ ਸ਼ੁਰੂ'ਚ ਗੁਰ ਜੀ ਲਿਖਦੇ ਨੇ,

ਸ੍ਰੀ ਅਕਾਲ ਪੁਰਖ ਜੀ ਸਹਾਇ ॥

ਜੇ ਅਕਾਲ ਪੁਰਖ ਯਾ ਕਾਲ ਪੁਰਖ ਵਖਰੇ ਹੁੰਦੇ ਤਾ ਇਹਨਾ ਪੰਕਤੀਆਂ'ਚ ਕਾਲਪੁਰਖ ਆਉਂਦਾ ਯਾ ਜੇ ਲਿਖਾਰੀ ਕਾਲਪੁਰਖ ਦਾ ਭਗਤ ਹੁੰਦਾ ਤਾ ਇਥੇ ਕਾਲਪੁਰਖ ਹੀ ਲਿਖਦਾ l

੩) ਸਭ ਤੋ ਵੱਡਾ ਪ੍ਰਮਾਣ ਗੁਰੂ ਜੀ ਦੀ ਲਿਖੀ 'ਅਕਾਲ ਉਸਤਤ' ਹੈ l ਹੁਣ ਜੇ ਲਿਖਾਰੀ ਦੀ ਸੋਚ ਵਖਰੀ ਹੁੰਦੀ ਅਕਾਲ ਅਤੇ ਕਾਲ ਪੁਰਖ ਲਈ ਤਾਂ ਇਥੇ 'ਕਾਲ ਉਸਤਤ' ਹੁੰਦਾ l

੪) ਇਸ ਤੋ ਅੱਗੇ ਸਭ ਤੋ ਮਹਤਵਪੂਰਣ ਪੰਕਤਿਆ , ਜੋ ਸਭ ਸ਼ੰਕੇ ਚੱਕ ਦਿੰਦਿਆ ਨੇ ....

ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
ਬਚਿਤ੍ਰ ਨਾਟਕ ਅ. ੧ - ੮੪ - ਸ੍ਰੀ ਦਸਮ ਗ੍ਰੰਥ ਸਾਹਿਬ

ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖੀ ਹੈ ll (ਬ੍ਰਹਮਾ ਅਵਤਾਰ ਵਾਲਮਿਕ )
ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ ॥
ਬ੍ਰਹਮਾ ਅਵਤਾਰ ਬਾਲਮੀਕ - ੩ - ਸ੍ਰੀ ਦਸਮ ਗ੍ਰੰਥ ਸਾਹਿਬ

ਇਹਨਾ ਪੰਕਤੀਆਂ ਚ ਸਾਫ਼ ਹੈ ਕੀ ਅਕਾਲ ਪੁਰਖ ਤੇ ਕਾਲ ਪੁਰਖ ਇਕੋ ਹੀ ਪ੍ਰਮੇਸ਼ਵਰ ਲਈ ਵਰਤੇ ਹਨ |

੫) ਆਪ ਸਸਤ੍ਰ ਮਾਲਾ ਦੇ ਵਿੱਚ ਲਿਖਦੇ ਹਨ,

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ॥
ਸਸਤ੍ਰ ਮਾਲਾ - ੨੮੫ - ਸ੍ਰੀ ਦਸਮ ਗ੍ਰੰਥ ਸਾਹਿਬ

ਅਰਥ - ਕਾਲ , ਅਕਾਲ , ਕਰਾਲ ਕਹਿ ਕੇ , ਆਯੁਧ ਪਦ ਦਾ ਵਖਿਆਨ ਕੀਤਾ ਹੈ l ਇਹ ਸਾਰੇ ਨਾਮ ਪਾਸ ਦੇ (ਭਾਵ ਜੋ ਸਭ ਤੋ ਨੇੜੇ ਹੈ, ਪ੍ਰਮੇਸ਼ਵਰ ) ਹੀ ਹਨ , ਚਤੁਰ ਲੋਕ ਸਮਝ ਲੈਣਗੇ l

ਹੁਣ ਵੀ ਜੇ ਕੋਈ ਨਾ ਸਮਝੇ ਤਾ ਇਕੋ ਹੀ ਗੱਲ ਕਹਿ ਸਕਦੇ ਹਾਂ,

ਸੰਤਨ ਸਿਉ ਬੋਲੇ ਉਪਕਾਰੀ ॥
ਮੂਰਖ ਸਿਉ ਬੋਲੇ ਝਖ ਮਾਰੀ ॥੨॥
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੮੭੦

ਸੋ, ਇਹਨਾ ਨਾਲ ਵਾਧੂ ਬਹਿਸ ਦਾ ਕੋਈ ਫਾਇਦਾ ਨਹੀ , ਆਪ ਬਾਣੀ ਪੜੋ ਤੇ ਸਮਝੋ l

Comments

Popular posts from this blog

Re-aligning back to Jot and Akal

Reply to Tiger Jatha

 Part-1 Part-2

Janam and Maran