Sunday, 4 November 2012

Khuraasaan Khasmaanaa Keeaa


ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

ਅੱਜ ਦੇ ਸਮੇਂ ਗੁਰਬਾਣੀ ਦੇ ਨਿਰਾਕਾਰੀ ਅਰਥਾਂ ਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਗੁਰਮਤ ਦੇ ਸਿਰਮੌਰ ਭਗਤ, ਕਬੀਰ ਜੀ ਵਲੋਂ ਪਰਮੇਸ਼ਰ ਨੇ ਇਹ ਮੁਖਵਾਕ ਦਰਜ਼ ਕਰਾਏ ਹਨ,


ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ ੩੩੫

ਜੇ ਇਹ ਵਿਚਾਰ ਸਮਸਰ ਗੁਰਬਾਣੀ ਤੇ ਢੁਕਦਾ ਹੈ ਫਿਰ ਇਸ ਨਿੱਚੇ ਲਿੱਖੇ ਸ਼ਬਦ ਵਿੱਚ ਕਿਵੇ ਅਲੋਪ ਹੋਇਆ ਦਿੱਖਦਾ ਹੈ ? ਸਭ ਤੋਂ ਪਹਿਲਾਂ ਖਸਮਾਨਾ ਸ਼ਬਦ ਦੇ ਅਰਥ ਸ਼ਾਫ ਹੋਣੇ ਚਾਹਿਦੇ ਹਨ ।.ਇਹ ਸ਼ਬਦ ਗੁਰਬਾਣੀ ਵਿਚ ਪੰਜ ਵਾਰੀ ਦਰਜ਼ ਹੈ ਅਤੇ ਪਰਮੇਸ਼ਰ ਨੂੰ ਖਸਮ ਅਤੇ ਕਾਲ ਦੇ ਰਕਸ਼ਕ ਦੇ ਅਰਥ ਰਖਦਾ ਹੈ ।

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਪੰਨਾ ੬੩੧
ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਪੰਨਾ ੬੮੧
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਪੰਨਾ ੭੮੩
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦

ਫਿਰ ਇਸ ਪੰਕਤੀ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦" ਵਿੱਚ ਇਸ ਦੇ ਅਰਥ ਸਪੁਰਦਗੀ ਦੇ ਕਿਸ ਸ਼ਰਾਰਤ ਜਾਂ ਮੰਦਬੁਧੀ ਅਧੀਨ ਕੀਤੇ ਜਾ ਰਹੇ ਹਨ ਵਿਚਾਰਵਾਨ ਸਜਣ ਹੀ ਇਸ ਦਾ ਜਵਾਬ ਦੇਣ। ਨਿਰਾਕਾਰੀ ਅਰਥ ਇਸ ਪਰਕਾਰ ਹੋਣਗੇ,

ਖਸਮਾਨਾ :- ਪਰਮੇਸ਼ਰ, ਸਬਦ ਗੁਰੁ
ਖੁਰਾਸਾਨ :- ਦਸਤਕ (ਖੁਰ ਜਾਂ ਗੁਰੁ ਕੇ ਚਰਣਾ ਦੀ ਆਵਾਜ਼)
ਸਬਦ ਗੁਰੁ ਨੇ ਮਹਲਾ ਪਹਿਲੇ ਦੇ ਅੰਦਰ ਦਸਤਕ ਦਿੱਤੀ (ਅਨਹਦ ਤੂਰਾ ਵਜਿਆ) ਅਤੇ ਇਹ ਬਾਣੀ ਪਰਗਟ ਹੋਈ। ਸਾਰੀ ਗੁਰਬਾਣੀ ਇਸ ਪਰਕਾਰ ਹੀ ਆਈ ਹੈ।

ਹਿੰਦੁਸਤਾਨੁ :- ਉਹ ਹਿਰਦਾ ਜਿਸ ਵਿਚ ਇਕ ਅੰਨੀ ਵਿਚਾਰਧਾਰਾ ਦਾ ਵਾਸਾ ਹੈ।

ਅੰਤਰਿ ਦੇਉ ਨ ਜਾਨੈ ਅੰਧੁ ॥ ਪੰਨਾ ੧੧੬੦
ਜਾਂ ਇਹ ਕਹਿ ਲਉ,
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਪੰਨਾ ੮੭੫

ਇਸ ਤਰ੍ਹਾਂ ਦੇ ਆਤਮਿਕ ਗਿਆਨ ਤੋਂ ਸੱਖਣੇ ਹਿੰਦੂਆਂ ਦੀ ਗਿਣਤੀ ਅਜਕਲ ਸਿਖਾਂ ਵਿਚ ਬਥੇਰੀ ਹੈ। ਡਰ ਹਿੰਦੂ ਵਿਰਤੀ ਵਾਲੇ ਪਥਰ ਪੁਜਕਾਂ ਨੂੰ ਹੀ ਵਧੇਰੇ ਹੋਣਾ ਸੀ ਕਿਉਂਕਿ ਗੁਰ ਨਾਨਕ ਜੀ ਤੋਂ ਪੁਰਬ ਭਗਤਾਂ ਨੇ ਇਸ ਵਿਚਾਰਧਾਰਾ ਤੇ ਇਹ ਇਸ਼ਾਰੇ ਕਰ ਕੇ ਬਹੁਤ ਮਾਰ ਮਾਰੀ ਸੀ।

ਭਗਤ ਬਾਣੀ ਚੋਂ ਕੁਝ ਪਰਮਾਣ,
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਪੰਨਾ ੬੫੪ 

ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥ ਪੰਨਾ ੧੭੨

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ 
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਪੰਨਾ ੩੨੪ 
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
ਕਹੁ ਰੇ ਪੰਡੀਆ ਕਉਨ ਪਵੀਤਾ ॥
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਪੰਨਾ ੩੩੧

ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਪੰਨਾ ੮੭੫
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ ਪੰਨਾ ੮੭੫ 
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਪੰਨਾ ੪੮੫ 
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ ਪੰਨਾ ੧੨੯੩ 

ਇਹ ਸਮਸਰ ਗੁਰਬਾਣੀ (ਬ੍ਰਹਮ ਗਿਆਨ) ਮਹਲਾ ਪਹਿਲੇ ਕੋਲ ਸੀ ਅਤੇ ਇਸ ਗੱਲ ਦੀ ਵਿਸਮਾਦਤਾ ਉਹ ਕਰ ਰਹੇ ਹਨ ਕਿ ਉਪਰ ਦਿੱਤੇ ਬ੍ਰਹਮ ਗਿਆਨ ਦੇ ਵਚਨਾਂ ਦੀ ਮਾਰ ਇਸ ਹਿੰਦੂ ਧਰਮ ਦੇ ਬਾਨੀਆਂ ਨੂੰ ਬਥੇਰੀ ਨਹੀਂ ਸੀ, ਜੋ ਮੈਨੂੰ ਫਿਰ ਇਨਾਂ ਦੇ ਗਲ ਪਾ ਦਿਤਾ ਹੈ।

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ 
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ ੩੬੦ 

ਮੁ ਗਲੁ :- ਮੁ ਦਾ ਅਰਥ ਹੁੰਦਾ ਹੈ ਮੈ ਜਾਂ ਮੈਨੂੰ 
 ਮੈਨੂੰ ਨਾਨਕ ਨੂੰ ਇਨ੍ਹਾਂ ਦੇ ਗਲ਼ ਪਾ ਦਿੱਤਾ (ਨਾਂ ਕੇ ਕੋਈ ਮੁਗਲੁ ਰਾਜਾ)

ਕਰਤਾ ਤੂੰ ਸਭਨਾ ਕਾ ਸੋਈ ॥  ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ 

ਸਾਰਿਆਂ ਦਾ ਇੱਕੋ ਕਰਤਾ ਹੈ । ਜੇ ਤਕੜਾ ਤਕੜੇ ਨੂੰ ਮਾਰੇ ਤਾਂ ਤਾਂ ਕਾਹਦਾ ਰੋਸ ?

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

ਸਤਿਗੁਰ ਨੂੰ ਤਾਂ ਖਸਮੇ (ਪਰਮੇਸ਼ਰ) ਨੇ ਪੁਰਸਾਰੀ (ਪੁਰਖਤਾ) ਬਖਸੀ ਹੋਈ ਹੈ। ਉਹ ਸਿੰਘ ਰੂਪੀ ਪੁਰਣ ਬੁਧਿ ਦਾ ਧਨੀ ਗਿਆਨਹੀਣਾਂ (ਹਿੰਦੁਆਣੀ) ਦੇ ਵਗ ਨੂੰ ਇਸ ਤਰਾਂ ਅਗੇ ਲਗਾ ਲੇਂਦਾ ਹੈ ਜਿਵੇਂ ਸ਼ੇਰ ਭੇਢਾਂ ਦੇ ਵਗ ਨੂੰ ਲਗਾਉਂਦਾ ਹੈ ਪਰ ਗੱਲ ਬ੍ਰਹਮ ਗਿਆਨ ਦੀ ਹੈ। ਜਿਸ ਨੂੰ ਭਗਤ ਰਵਿਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ,

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ ਪਾਨਾ ੧੨੯੩
ਇਨ੍ਹਾਂ ਪੰਗਤੀਆ ਵਿੱਚ ਰਵਿਦਾਸ ਜੀ ਅਪਨੀ ਹੱਦ ਬੀਤੀ ਸੁਨਾ ਰਹੇ ਨੇ ਕਿ ਬਨਾਰਸ ਸ਼ਹਿਰ ਦੇ ਪੰਡਿਤਾਂ ਦਾ ਵਗ ਸ਼ੇਰ ਸਰੂਪੀ ਭਗਤ ਰਵਿਦਾਸ ਜੀ ਦੇ ਅੱਗੇ ਤੁਰਿਆ ਹੈ।
            
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ 

ਗਿਆਨ ਰਤਨ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਬਾਅਦ ਕੇ ਹੁਣ ਲੋਭੀ ਮਤ ਘਾਟਾ ਮਹਿਸੂਸ ਕਰਦੀ ਹੈ ਤੇ ਅਸਲੀ ਮਰਨਾ ਕੀ ਹੈ ਇਹ ਨਹੀ ਜਾਣਦੀ ।

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ 

ਜੀਵ ਅਪਣੇ ਮੂਲ ਦੇ ਨਾਲ ਜੋੜ ਵਿਛੋੜ ਦਾ ਆਪ ਹੀ ਜਿਮੇਵਾਰ ਹੈ। ਪਰਮੇਸ਼ਰ ਦੀ ਇਹ ਵਡਿਆਈ ਹੈ ਕਿ ਸਮੇਂ ਸਮੇਂ ਭਗਤ ਜਾਂ ਸਤਿਗੁਰ ਭੇਜ ਕਿ ਇਸ ਜੀਵ ਨੂੰ ਇਹ ਗੱਲ ਦ੍ਰੜਿ ਕਰਵਾਉਂਦਾ ਹੈ।

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥

ਪਰ ਫੇਰ ਵੀ ਇਹ ਕੁੱਤੀ (ਲੋਭੀ ਮਤ) ਦੁਰਮਤਿ ਦਾ ਗਰਸਿਆ ਇਹ ਜੀਵ ਆਪ ਨੂੰ ਵੱਡਾ ਕਰ ਕਿ ਸਦਾਉਂਦਾ ਹੈ ਅਤੇ ਦਰਗਾਹ ਵਿਚ ਕੀੜਾ (ਨਿਰਾਦਰੀ) ਖਟਦਾ ਹੈ। ਉਸਦਾ ਕੰਮ ਸਿਰਫ ਸਰੀਰਕ ਪੇਟ ਭਰਨ ਤੱਕ ਮਹਿਦੂਦ ਹੈ ਨਾ ਕਿ ਗਿਆਨ ।

ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

ਪਰ ਜੇ ਇਹ ਜੀਵ ਪਹਿਲਾਂ ਮਰਿ ਕੇ (ਮਨ ਨੂੰ ਮਾਰ ਕੇ) ਫਿਰ ਸਤਿਗੁਰ ਦੇ ਗਿਆਨ ਦੁਆਰਾ ਜੀ ਪਵੇ ਤਾਂ ਇਹ ਨਾਮ ਦੀ (ਬ੍ਰਹਮ ਗਿਆਨ ਦੀ ) ਵਿਆਖਿਆ ਕਰਣ ਦੇ ਕਾਬਿਲ ਹੋ ਜਾਂਦਾ ਹੈ।

ਹੁਣ ਵਿਚਾਰਵਾਨ ਸੱਜਣ ਇਸ ਗੱਲ ਦਾ ਫੈਸਲਾ ਆਪ ਹੀ ਕਰ ਲੈਣ ਕਿ ਗੁਰਬਾਣੀ ਦੇ ਇਸ ਵਡਮੁੱਲੇ ਬ੍ਰਹਮ ਗਿਆਨ ਨੂੰ ਟੀਕਾਕਾਰਾਂ ਅਤੇ ਅਜੋਖੇ ਸਮੇ ਦੇ ਵਿਦਵਾਨਾਂ ਨੇ ਕਿਸ ਭੰਬਲਭੂਸੇ ਵਿਚ ਪਾਇਆ ਹੈ। ਤਾਂਹੀਓ ਦਸਮ ਗ੍ਰੰਥ ਦੇ ਅਰਥਾਂ ਨੂੰ ਲੈ ਕਿ ਵੀ ਇਹੀ ਵਿਵਾਦ ਖੜੇ ਕੀਤੇ ਹੋਏ ਹਨ। ਨਿਰਾਕਾਰੀ ਅਰਥਾਂ ਦੀ ਇਨ੍ਹਾਂ ਸਜਣਾਂ ਨੂੰ ਅਜੇ ਭਣਖ ਵੀ ਨਹੀਂ ਪਈ । ਜੇ ਗੁਰਬਾਣੀ ਦੇ ਨਿਰਾਕਾਰੀ ਅਰਥ ਸਪਸ਼ਟ ਹੋ ਗਏ ਤਾਂ ਦਸਮ ਬਾਣੀ ਦੀ ਵੀ ਸ਼ਮਝ ਪੈ ਜਾਵੇਗੀ।

ਗੁਰਜੀਤ ਸਿੰਘ ਆਸਟ੍ਰੇਲੀਆ 

No comments:

Post a comment

Note: only a member of this blog may post a comment.