Tuesday, 9 October 2012

Joti Roopi Hari Aaapi Guru


ਜੋਤਿ ਰੂਪਿ ਹਰਿ ਆਪਿ ਗੁਰੂ

ਗੁਰਮਤ ਅਨੁਸਾਰ ਗੁਰੂ, ਪਰਮੇਸ਼ਰ ਹੈ ਤੇ ਉਹ ਮਾਇਆ ਜਾਂ ਜੂਨਾਂ ਵਿੱਚ ਨਹੀ ਆਉਦਾ।

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਪੰਨਾ ੧੧੩੬

ਤਾਂਹੀਉ ਪੰਚਮ ਪਾਤਿਸ਼ਾਹ ਨੇ "ਪੋਥੀ" ਸ਼ਬਦ ਦੀ ਵਰਤੋਂ ਕੀਤੀ ਸੀ।

ਪੋਥੀ ਪਰਮੇਸਰ ਕਾ ਥਾਨੁ ॥ ਪੰਨਾ ੧੨੨੬

ਅਸੀ ਜਾਣੇ ਅਨਜਾਣੇ ਗੁਰੂ ਗ੍ਰੰਥ ਸਾਹਿਬ ਕਹਿਣ ਲਗ ਪਏ ਹਾਂ। ਉਹ ਵੀ ਇਕ ਕੱਚੀ ਬਾਣੀ ਦੀ ਪੰਕਤੀ, ਜੋ ਕਿ ਕਿਸੇ ਅਗਿਆਨੀ ਸਿੱਖ ਗਿਆਨੀ ਗਿਆਨ ਸਿੰਘ ਦੇ ਕਹਿਣ ਤੇ ਪਰ ਇਸ ਦੇ ਵਿਪਰੀਤ ਸਟੇਜਾਂ ਤੇ ਸੰਘ ਪਾੜ ਪਾੜ ਕਿ ਅਸੀ ਕੱਚੀ ਬਾਣੀ ਪੜਨ ਵਾਲਿਆਂ ਦੀ ਨਿੰਦਾ ਕਰਦੇ ਹਾਂ।

ਕਿਉਂਕਿ ਗੁਰਬਾਣੀ ਵਿਚ ਇਹ ਮੁਖਵਾਕ ਦਰਜ ਹਨ।

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ ੯੨੦

ਗੁਰਬਾਣੀ ਦੇ ਕੁਝ ਸ਼ਬਦਾਂ ਵਿਚ ਸਹੀ ਵਿਸ਼ਰਾਮ ਦੀ ਵਿਧੀ ਨਾਂ ਅਪਨਾਉਣ ਕਰਕੇ ਇਹ ਭੁਲੇਖਾ ਜਰੂਰ ਪੈਂਦਾ ਹੈ ਕਿ ਨਾਨਕ ਸ਼ਬਦ ਨਾਲ ਗੁਰੂ ਸ਼ਬਦ ਲਗਾ ਹੈ ਪਰ ਅਸਲ ਨਿਯਮ ਇਹ ਹੈ ਕਿ ਵਿਅਕਤੀ ਗਤ ਰੂਪ ਵਿਚ "ਗੁਰੂ" ਸ਼ਬਦ ਨਾਨਕ ਸ਼ਬਦ ਨਾਲ ਨਹੀ ਲਗ ਸਕਦਾ ਕਿਉਕਿ ਇਹ "ਗੁਰੂ" ਸ਼ਬਦ ਬਹੁਵਚਨ ਹੈ।

ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ(੧੪੦੯)
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ (੯੬੮)

ਜਿਥੇ ਅਰਜਨ ਸ਼ਬਦ ਮੁਕਤਾ ਹੈ । ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ (ਗੁਰੂ ਨਹੀਂ) ਅਰਜਨ ਦੇ ਗੁਰੂ (ਸ਼ਬਦ ਗੁਰੂ) ਨੂੰ ਨਾ ਕਿ ਗੁਰੂ ਅਰਜੁਨ ਜੀ ਨੂੰ ।

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹਿ ਧਰੀ ॥੪॥

ਰਾਮਦਾਸ ਸ਼ਬਦ ਤੇ ਸਿਹਾਰੀ ਹੈ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ (ਗੁਰੂ ਨਹੀਂ) ਰਾਮਦਾਸ ਜੀ ਦੇ ਗੁਰੂ ਨੂੰ (ਸ਼ਬਦ ਗੁਰੂ ਨੂੰ) ਨਾ ਕਿ ਗੁਰੁ ਰਾਮਦਾਸ ਜੀ ਨੂੰ ।

ਪੰਨਾ 167 ਸਤਰ 18
ਧੰਨੁ ਧੰਨੁ ਗੁਰੂ, ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
ਬਾਣੀ: ਬੈਰਾਗਣਿ     ਰਾਗੁ: ਰਾਗੁ ਗਉੜੀ,     ਮਹਲਾ ੪

ਪੰਨਾ 1264 ਸਤਰ 18
ਧਨੁ ਧੰਨੁ ਗੁਰੂ, ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
ਬਾਣੀ: ਚਉਪਦੇ     ਰਾਗੁ: ਰਾਗੁ ਮਲਾਰ,     ਮਹਲਾ ੪




ਇਸ ਤਰ੍ਹਾਂ ਹੀ ਗੁਰੁ ਨਾਨਕ ਜੀ ਕਹਿ ਰਹੇ ਨੇ ਕੀ ਨਾਨਕ ਦੇਵ ਜੀ ਤੋਂ ਇਹ ਗੱਲ ਕਹਾਈ ਹੈ ਕਿ ਇਹ ਸੁਨੇਹਾ ਦੇ ਦਿਉ ਕਿ ਆਦਮੀ ਗੁਰੂ ਨਹੀ ਹੁੰਦਾ ਤੇ ਜੋ ਆਦਿ ਤੋਂ ਅੰਤ ਤੱਕ ਗੁਰੂ ਹੈ ਉਹ ਹਰਿ ਹੀ ਹੈ ।

ਪੰਨਾ 1408 ਸਤਰ 18
ਜੋਤਿ ਰੂਪਿ ਹਰਿ ਆਪਿ ਗੁਰੂ, ਨਾਨਕੁ ਕਹਾਯਉ ॥
ਬਾਣੀ: ਸਵਈਏ     ਰਾਗੁ: ਰਾਗੁ ਜੈਜਾਵੰਤੀ,     ਮਹਲਾ ੫

Monday, 1 October 2012

Jisnu Asi Labh Rahe Haan Uh Kithe Hai ?

ਜਿਸਨੂੰ ਅਸੀ ਲੱਭ ਰਹੇ ਹਾਂ ਉਹ ਕਿੱਥੇ ਹੈ ?

ਜਿਹੋ ਜਿਹੇ ਰੱਬ ਨੂੰ ਮਿਲਣ ਦੀ ਗੱਲ ਸਾਨੂੰ ਧਾਰਮਿਕ ਉਪਦੇਸ਼ ਵਿੱਚ ਸਮਝਾਈ ਜਾਂਦੀ ਹੈ ਉਹੋ ਜਿਹਾ ਰੱਬ ਗੁਰਬਾਣੀ ਅਨੁਸਾਰ ਹੁੰਦਾ ਹੀ ਨਹੀ, ਫਿਰ ਸਵਾਲ ਪੈਦਾ ਹੁੰਦਾ ਹੈ ਰੱਬ ਕਿਹੋ ਜਿਹਾ ਹੁੰਦਾ ਹੈ ...?

ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਪੰਨਾ ੬੩੭

ਮੇਰੇ ਭਾਈ ਸਾਡੇ ਚੇਤੇ ਵਿੱਚ ਸਚ ਤਾਂ ਵਸੇਗਾ ਜੇ ਅਸੀਂ ਗੁਰ ਦੁਆਰਾ ਦਿੱਤੇ ਗਿਆਨ ਨੂੰ ਕਦੀ ਨਾ ਭੁਲਾਂਗੇ ਤੇ ਮਨ ਦੇ ਅੰਦਰੋਂ ਆਪਣਾ ਗਿਆਨ ਛੱਡ ਦਵਾਂਗੇ ।





ਤਨ ਮਹਿ ਮਨੂਆ ਮਨ ਮਹਿ ਸਾਚਾ ॥ ਪੰਨਾ ੬੮੬

ਸਾਡੇ ਸਰੀਰ ਵਿੱਚ ਮਨ ਹੈ ਤੇ ਮਨ ਵਿੱਚ ਉਹ ਸੱਚਾ (ਅੰਤਰ ਆਤਮਾ ਦੀ ਅਵਾਜ਼) ਹੈ ।


ਇਹ ਸ਼ਾਚਾ ਕੌਣ ਹੈ ?

ਹਰਿ ਜੀਉ ਸਾਚਾ, ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ਪੰਨਾ ੩੨

ਪਿਰੁ ਪ੍ਰਭੁ ਸਾਚਾ ਸੋਹਣਾ, ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਪੰਨਾ ੩੮

ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਪੰਨਾ ੪੯

ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਪੰਨਾ ੧੦੮੭



ਹਿਆਲੀਐ :- ਹਿਰਦੇ ਵਿੱਚ

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378 ਸਤਰ 38

ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ



ਸੋ ਗੁਰਬਾਣੀ ਅਨੁਸਾਰ ਚਿਤ ਨੂੰ ਹੀ ਅਸਿੱਧੇ ਤੌਰ ਤੇ ਹਰਿ, ਪ੍ਰਭ, ਰਬ ਜਾਂ ਸਤਿਗੁਰ ਕਹਿਆ ਜਾਂਦਾ ਹੈ।


ਕੁਝ ਹੋਰ ਵੀ ਬੁੱਝੀਏ

ਘਟ ਘਟ ਅੰਤਰਿ ਬ੍ਰਹਮ ਸਮਾਹੂ ॥ ਪੰਨਾ 259 ਸਤਰ 56

ਬਾਣੀ: ਬਾਵਨ ਅਖਰੀ ਰਾਗੁ: ਰਾਗੁ ਗਉੜੀ, ਮਹਲਾ ੫



ਮਨ ਨੂੰ ਘਟ ਕਹਿਆ ਜਾਂਦਾ ਹੈ। ਚਿਤ ਦਾ ਨਿਵਾਸ ਮਨ ਦੇ ਵਿਚ ਹੈ। ਮਨ ਮਹਿ ਜਾਂ ਘਟ ਅੰਤਰਿ ਇਕ ਹੀ ਅਰਥ ਰੱਖਦਾ ਹੈ।



ਗੁਰਜੀਤ ਸਿੰਘ ਆਸਟ੍ਰੇਲੀਆ