Thursday, 29 November 2012

Mohi Aisay Banaj Sio Naheen Kaaj

ਪੰਨਾ 1194 ਸਤਰ 60

ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
ਬਾਣੀ:     ਰਾਗੁ: ਰਾਗੁ ਬਸੰਤੁ,     ਭਗਤ ਕਬੀਰ

ਬਨਜ -: ਵਿਉਪਾਰ 
ਕਾਜੁ -: ਕਾਰ / ਕੰਮ 
ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ 
ਬਿਆਜੁ -: ਭਰਮ ਦਾ ਭਾਰ 

ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ | 

ਕਿਉਂਕਿ...

ਪੰਨਾ 292 ਸਤਰ 3
ਹਉਮੈ ਮੋਹ ਭਰਮ ਭੈ ਭਾਰ ॥
ਬਾਣੀ: ਥਿਤੀ     ਰਾਗੁ: ਰਾਗੁ ਗਉੜੀ,     ਮਹਲਾ ੫

ਸੰਦੀਪ ਸਿੰਘ 
sandeepsingh.punjabi@gmail.com

Sunday, 18 November 2012

Sri Dasam Granth Da Kaal Purakh Te Akaalpurakhਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ?

ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ,
"ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"
 ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ ਯਾ ਤਾਂ ਇਹ ਜਾਣ-ਬੁਝ ਕੇ ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ ਸੋਚ ਦਾ ਦਾਇਰਾ ਬਹੁਤ ਘੱਟ ਹੈ  ਕਈ ਸਿੱਖ ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ 
 ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ.....

੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ  ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ ਹੈ, ਦੂਜੇ ਪਾਸੇ ਉਸਦੇ ਕਰਮ ਅਨੁਸਾਰ ਜਿਵੇਂ ਕਿ ਸ੍ਰੀ ਦਸਮ ਗਰੰਥ ਦੇ ਸ਼ੁਰੂ'ਚ ਕਿਹਾ ਗਿਆ ਹੈ,

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
ਜਾਪੁ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਸੋ, ਸ੍ਰੀ ਦਸਮ ਗ੍ਰੰਥ'ਚ ਉਸ ਅਕਾਲ ਪੁਰਖ ਦੇ ਕਰਮਾ ਅਨੁਸਾਰ ਹੀ ਉਸਨੁ ਜਿਆਦਾ ਸੰਬੋਧਿਤ ਕੀਤਾ ਗਿਆ ਹੈ 

੨) ਸ੍ਰੀ ਦਸਮ ਗਰੰਥ'ਚ ਅਕਾਲ ੨੪ ਬਾਰ ਆਇਆ ਹੈ ਜਿਵੇ ਕਿ,
ਅਕਾਲ ਪੁਰਖ ਬਾਚ ॥
ਯਥਾ,
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥

ਕ੍ਰਿਸ਼ਨਾ ਅਵਤਾਰ ਦੇ ਸ਼ੁਰੂ'ਚ ਗੁਰ ਜੀ ਲਿਖਦੇ ਨੇ,

ਸ੍ਰੀ ਅਕਾਲ ਪੁਰਖ ਜੀ ਸਹਾਇ ॥

ਜੇ ਅਕਾਲ ਪੁਰਖ ਯਾ ਕਾਲ ਪੁਰਖ ਵਖਰੇ ਹੁੰਦੇ ਤਾ ਇਹਨਾ ਪੰਕਤੀਆਂ'ਚ ਕਾਲਪੁਰਖ ਆਉਂਦਾ ਯਾ ਜੇ ਲਿਖਾਰੀ ਕਾਲਪੁਰਖ ਦਾ ਭਗਤ ਹੁੰਦਾ ਤਾ ਇਥੇ ਕਾਲਪੁਰਖ ਹੀ ਲਿਖਦਾ l

੩) ਸਭ ਤੋ ਵੱਡਾ ਪ੍ਰਮਾਣ ਗੁਰੂ ਜੀ ਦੀ ਲਿਖੀ 'ਅਕਾਲ ਉਸਤਤ' ਹੈ l ਹੁਣ ਜੇ ਲਿਖਾਰੀ ਦੀ ਸੋਚ ਵਖਰੀ ਹੁੰਦੀ ਅਕਾਲ ਅਤੇ ਕਾਲ ਪੁਰਖ ਲਈ ਤਾਂ ਇਥੇ 'ਕਾਲ ਉਸਤਤ' ਹੁੰਦਾ l

੪) ਇਸ ਤੋ ਅੱਗੇ ਸਭ ਤੋ ਮਹਤਵਪੂਰਣ ਪੰਕਤਿਆ , ਜੋ ਸਭ ਸ਼ੰਕੇ ਚੱਕ ਦਿੰਦਿਆ ਨੇ ....

ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
ਬਚਿਤ੍ਰ ਨਾਟਕ ਅ. ੧ - ੮੪ - ਸ੍ਰੀ ਦਸਮ ਗ੍ਰੰਥ ਸਾਹਿਬ

ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖੀ ਹੈ ll (ਬ੍ਰਹਮਾ ਅਵਤਾਰ ਵਾਲਮਿਕ )
ਯਥਾ,
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ ॥
ਬ੍ਰਹਮਾ ਅਵਤਾਰ ਬਾਲਮੀਕ - ੩ - ਸ੍ਰੀ ਦਸਮ ਗ੍ਰੰਥ ਸਾਹਿਬ

ਇਹਨਾ ਪੰਕਤੀਆਂ ਚ ਸਾਫ਼ ਹੈ ਕੀ ਅਕਾਲ ਪੁਰਖ ਤੇ ਕਾਲ ਪੁਰਖ ਇਕੋ ਹੀ ਪ੍ਰਮੇਸ਼ਵਰ ਲਈ ਵਰਤੇ ਹਨ |

੫) ਆਪ ਸਸਤ੍ਰ ਮਾਲਾ ਦੇ ਵਿੱਚ ਲਿਖਦੇ ਹਨ,

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ॥
ਸਸਤ੍ਰ ਮਾਲਾ - ੨੮੫ - ਸ੍ਰੀ ਦਸਮ ਗ੍ਰੰਥ ਸਾਹਿਬ

ਅਰਥ - ਕਾਲ , ਅਕਾਲ , ਕਰਾਲ ਕਹਿ ਕੇ , ਆਯੁਧ ਪਦ ਦਾ ਵਖਿਆਨ ਕੀਤਾ ਹੈ l ਇਹ ਸਾਰੇ ਨਾਮ ਪਾਸ ਦੇ (ਭਾਵ ਜੋ ਸਭ ਤੋ ਨੇੜੇ ਹੈ, ਪ੍ਰਮੇਸ਼ਵਰ ) ਹੀ ਹਨ , ਚਤੁਰ ਲੋਕ ਸਮਝ ਲੈਣਗੇ l

ਹੁਣ ਵੀ ਜੇ ਕੋਈ ਨਾ ਸਮਝੇ ਤਾ ਇਕੋ ਹੀ ਗੱਲ ਕਹਿ ਸਕਦੇ ਹਾਂ,

ਸੰਤਨ ਸਿਉ ਬੋਲੇ ਉਪਕਾਰੀ ॥
ਮੂਰਖ ਸਿਉ ਬੋਲੇ ਝਖ ਮਾਰੀ ॥੨॥
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੮੭੦

ਸੋ, ਇਹਨਾ ਨਾਲ ਵਾਧੂ ਬਹਿਸ ਦਾ ਕੋਈ ਫਾਇਦਾ ਨਹੀ , ਆਪ ਬਾਣੀ ਪੜੋ ਤੇ ਸਮਝੋ l

Thursday, 15 November 2012

Hukmai Andari Sabhu Ko


ਹੁਕਮੈ ਅੰਦਰਿ ਸਭੁ ਕੋ

ਗੁਰਬਾਣੀ ਪਰਮੇਸਰ ਦੇ ਹੁਕਮ ਵਾਲੀ ਹੀ ਵਿਚਾਰਧਾਰਾ ਹੈ । ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀ ਹਰ ਵੇਲੇ ਹੀ ਪਰਮੇਸਰ ਦੇ ਹੁਕਮ ਵਿਚ ਹਾਂ । ਸਰੀਰ ਮਿਲਣ ਤੋ ਪਹਿਲਾ, ਸਰੀਰ ਹੁੰਦੇ ਹੋਏ ਤੇ ਸਰੀਰ ਤੋ ਬਾਅਦ ਵਿਚ ਵੀ ਅਸੀ ਪਰਮੇਸਰ ਦੇ ਹੁਕਮ ਵਿਚ ਹੀ ਹਾਂ ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਮ; ੧ ੧)
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਮ; ੧ ੯੪੦)

ਜੇਕਰ ਗੁਰਬਾਣੀ ਦੇ ਇਨ੍ਹਾਂ ਸਬਦਾ ਨੂੰ ਮਨ ਸਮਝ ਲਵੇ, ਮਨ, ਮੰਨ ਜਾਵੇ, ਇਹ ਗੱਲ ਬੁਝ ਲਵੇ ਕਿ ਸਭ ਕੁਝ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਇਸ ਸਮਝ/ ਗਿਆਨ ਨਾਲ ਹਰ ਵੇਲੇ ਹੀ ਜੁੜਿਆ ਰਹੇ ਤਾਂ ਫਿਰ ਗੁਰਬਾਣੀ ਅਨੁਸਾਰ ਇਹੀ ਪਰਮ ਪਦ ਹੈ । ਇਹੀ ਖਸਮੈ ਮਿਲਣਾ ਹੈ । ਏਥੇ ਹਉਮੈ ਨਹੀ ਹੈ ਤੇ ਇਹੀ ਸਮਝ ਨਾਮ ਹੈ।

ਹੁਕਮੁ ਬੂਝਿ ਪਰਮ ਪਦੁ ਪਾਈ ॥ ( ਮ; ੫ ੨੯੨)
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥ ( ਮ; ੨ ੧੩੯)
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਮ; ੧ ੧)
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਮ; ੧ ੭੨)

ਬਚਿੱਤਰ ਨਾਟਕ ਵਿਚ ਦਸਮ ਪਾਤਿਸਾਹ ਜੀ ਬਚਨ ਕਰ ਰਹੇ ਹਨ ਕਿ ਇਸ ਕਲਪਨਾ/ਕਾਲ ਦੇ ਸਮੇ ਵਿਚ ਮੈਨੂੰ ਹੁਕਮ ਦੀਆਂ ਭਾਰੀ ਭੁਜਾਨ (ਬਾਹਵਾਂ) ਤੇ ਹੀ ਭਾਰੀ (ਬਹੁਤ) ਭਰੋਸੋ ਹੈ ।

ਯਾ ਕਲ ਮੈਂ ਸਭ ਕਾਲ ਕ੍ਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

ਐਸੋ ਸੁ ਸਾਹਬਿ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਹਾਰੇ ॥੯੩॥ (ਬਚਤ੍ਰਿ ਨਾਟਕ ੧੦੯-੧੧੦ ਪਾਤਸ਼ਾਹੀ ੧੦)
ਨਿਰਮਲ ਸਿੰਘ ਆਸਟ੍ਰੇਲੀਆ 
nirmal@surbalgroup.com.au

Sunday, 4 November 2012

Khuraasaan Khasmaanaa Keeaa


ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

ਅੱਜ ਦੇ ਸਮੇਂ ਗੁਰਬਾਣੀ ਦੇ ਨਿਰਾਕਾਰੀ ਅਰਥਾਂ ਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਗੁਰਮਤ ਦੇ ਸਿਰਮੌਰ ਭਗਤ, ਕਬੀਰ ਜੀ ਵਲੋਂ ਪਰਮੇਸ਼ਰ ਨੇ ਇਹ ਮੁਖਵਾਕ ਦਰਜ਼ ਕਰਾਏ ਹਨ,


ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ ੩੩੫

ਜੇ ਇਹ ਵਿਚਾਰ ਸਮਸਰ ਗੁਰਬਾਣੀ ਤੇ ਢੁਕਦਾ ਹੈ ਫਿਰ ਇਸ ਨਿੱਚੇ ਲਿੱਖੇ ਸ਼ਬਦ ਵਿੱਚ ਕਿਵੇ ਅਲੋਪ ਹੋਇਆ ਦਿੱਖਦਾ ਹੈ ? ਸਭ ਤੋਂ ਪਹਿਲਾਂ ਖਸਮਾਨਾ ਸ਼ਬਦ ਦੇ ਅਰਥ ਸ਼ਾਫ ਹੋਣੇ ਚਾਹਿਦੇ ਹਨ ।.ਇਹ ਸ਼ਬਦ ਗੁਰਬਾਣੀ ਵਿਚ ਪੰਜ ਵਾਰੀ ਦਰਜ਼ ਹੈ ਅਤੇ ਪਰਮੇਸ਼ਰ ਨੂੰ ਖਸਮ ਅਤੇ ਕਾਲ ਦੇ ਰਕਸ਼ਕ ਦੇ ਅਰਥ ਰਖਦਾ ਹੈ ।

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਪੰਨਾ ੬੩੧
ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਪੰਨਾ ੬੮੧
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਪੰਨਾ ੭੮੩
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦

ਫਿਰ ਇਸ ਪੰਕਤੀ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦" ਵਿੱਚ ਇਸ ਦੇ ਅਰਥ ਸਪੁਰਦਗੀ ਦੇ ਕਿਸ ਸ਼ਰਾਰਤ ਜਾਂ ਮੰਦਬੁਧੀ ਅਧੀਨ ਕੀਤੇ ਜਾ ਰਹੇ ਹਨ ਵਿਚਾਰਵਾਨ ਸਜਣ ਹੀ ਇਸ ਦਾ ਜਵਾਬ ਦੇਣ। ਨਿਰਾਕਾਰੀ ਅਰਥ ਇਸ ਪਰਕਾਰ ਹੋਣਗੇ,

ਖਸਮਾਨਾ :- ਪਰਮੇਸ਼ਰ, ਸਬਦ ਗੁਰੁ
ਖੁਰਾਸਾਨ :- ਦਸਤਕ (ਖੁਰ ਜਾਂ ਗੁਰੁ ਕੇ ਚਰਣਾ ਦੀ ਆਵਾਜ਼)
ਸਬਦ ਗੁਰੁ ਨੇ ਮਹਲਾ ਪਹਿਲੇ ਦੇ ਅੰਦਰ ਦਸਤਕ ਦਿੱਤੀ (ਅਨਹਦ ਤੂਰਾ ਵਜਿਆ) ਅਤੇ ਇਹ ਬਾਣੀ ਪਰਗਟ ਹੋਈ। ਸਾਰੀ ਗੁਰਬਾਣੀ ਇਸ ਪਰਕਾਰ ਹੀ ਆਈ ਹੈ।

ਹਿੰਦੁਸਤਾਨੁ :- ਉਹ ਹਿਰਦਾ ਜਿਸ ਵਿਚ ਇਕ ਅੰਨੀ ਵਿਚਾਰਧਾਰਾ ਦਾ ਵਾਸਾ ਹੈ।

ਅੰਤਰਿ ਦੇਉ ਨ ਜਾਨੈ ਅੰਧੁ ॥ ਪੰਨਾ ੧੧੬੦
ਜਾਂ ਇਹ ਕਹਿ ਲਉ,
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਪੰਨਾ ੮੭੫

ਇਸ ਤਰ੍ਹਾਂ ਦੇ ਆਤਮਿਕ ਗਿਆਨ ਤੋਂ ਸੱਖਣੇ ਹਿੰਦੂਆਂ ਦੀ ਗਿਣਤੀ ਅਜਕਲ ਸਿਖਾਂ ਵਿਚ ਬਥੇਰੀ ਹੈ। ਡਰ ਹਿੰਦੂ ਵਿਰਤੀ ਵਾਲੇ ਪਥਰ ਪੁਜਕਾਂ ਨੂੰ ਹੀ ਵਧੇਰੇ ਹੋਣਾ ਸੀ ਕਿਉਂਕਿ ਗੁਰ ਨਾਨਕ ਜੀ ਤੋਂ ਪੁਰਬ ਭਗਤਾਂ ਨੇ ਇਸ ਵਿਚਾਰਧਾਰਾ ਤੇ ਇਹ ਇਸ਼ਾਰੇ ਕਰ ਕੇ ਬਹੁਤ ਮਾਰ ਮਾਰੀ ਸੀ।

ਭਗਤ ਬਾਣੀ ਚੋਂ ਕੁਝ ਪਰਮਾਣ,
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਪੰਨਾ ੬੫੪ 

ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥ ਪੰਨਾ ੧੭੨

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ 
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਪੰਨਾ ੩੨੪ 
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
ਕਹੁ ਰੇ ਪੰਡੀਆ ਕਉਨ ਪਵੀਤਾ ॥
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਪੰਨਾ ੩੩੧

ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਪੰਨਾ ੮੭੫
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ ਪੰਨਾ ੮੭੫ 
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਪੰਨਾ ੪੮੫ 
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ ਪੰਨਾ ੧੨੯੩ 

ਇਹ ਸਮਸਰ ਗੁਰਬਾਣੀ (ਬ੍ਰਹਮ ਗਿਆਨ) ਮਹਲਾ ਪਹਿਲੇ ਕੋਲ ਸੀ ਅਤੇ ਇਸ ਗੱਲ ਦੀ ਵਿਸਮਾਦਤਾ ਉਹ ਕਰ ਰਹੇ ਹਨ ਕਿ ਉਪਰ ਦਿੱਤੇ ਬ੍ਰਹਮ ਗਿਆਨ ਦੇ ਵਚਨਾਂ ਦੀ ਮਾਰ ਇਸ ਹਿੰਦੂ ਧਰਮ ਦੇ ਬਾਨੀਆਂ ਨੂੰ ਬਥੇਰੀ ਨਹੀਂ ਸੀ, ਜੋ ਮੈਨੂੰ ਫਿਰ ਇਨਾਂ ਦੇ ਗਲ ਪਾ ਦਿਤਾ ਹੈ।

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ 
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ ੩੬੦ 

ਮੁ ਗਲੁ :- ਮੁ ਦਾ ਅਰਥ ਹੁੰਦਾ ਹੈ ਮੈ ਜਾਂ ਮੈਨੂੰ 
 ਮੈਨੂੰ ਨਾਨਕ ਨੂੰ ਇਨ੍ਹਾਂ ਦੇ ਗਲ਼ ਪਾ ਦਿੱਤਾ (ਨਾਂ ਕੇ ਕੋਈ ਮੁਗਲੁ ਰਾਜਾ)

ਕਰਤਾ ਤੂੰ ਸਭਨਾ ਕਾ ਸੋਈ ॥  ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ 

ਸਾਰਿਆਂ ਦਾ ਇੱਕੋ ਕਰਤਾ ਹੈ । ਜੇ ਤਕੜਾ ਤਕੜੇ ਨੂੰ ਮਾਰੇ ਤਾਂ ਤਾਂ ਕਾਹਦਾ ਰੋਸ ?

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

ਸਤਿਗੁਰ ਨੂੰ ਤਾਂ ਖਸਮੇ (ਪਰਮੇਸ਼ਰ) ਨੇ ਪੁਰਸਾਰੀ (ਪੁਰਖਤਾ) ਬਖਸੀ ਹੋਈ ਹੈ। ਉਹ ਸਿੰਘ ਰੂਪੀ ਪੁਰਣ ਬੁਧਿ ਦਾ ਧਨੀ ਗਿਆਨਹੀਣਾਂ (ਹਿੰਦੁਆਣੀ) ਦੇ ਵਗ ਨੂੰ ਇਸ ਤਰਾਂ ਅਗੇ ਲਗਾ ਲੇਂਦਾ ਹੈ ਜਿਵੇਂ ਸ਼ੇਰ ਭੇਢਾਂ ਦੇ ਵਗ ਨੂੰ ਲਗਾਉਂਦਾ ਹੈ ਪਰ ਗੱਲ ਬ੍ਰਹਮ ਗਿਆਨ ਦੀ ਹੈ। ਜਿਸ ਨੂੰ ਭਗਤ ਰਵਿਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ,

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ ਪਾਨਾ ੧੨੯੩
ਇਨ੍ਹਾਂ ਪੰਗਤੀਆ ਵਿੱਚ ਰਵਿਦਾਸ ਜੀ ਅਪਨੀ ਹੱਦ ਬੀਤੀ ਸੁਨਾ ਰਹੇ ਨੇ ਕਿ ਬਨਾਰਸ ਸ਼ਹਿਰ ਦੇ ਪੰਡਿਤਾਂ ਦਾ ਵਗ ਸ਼ੇਰ ਸਰੂਪੀ ਭਗਤ ਰਵਿਦਾਸ ਜੀ ਦੇ ਅੱਗੇ ਤੁਰਿਆ ਹੈ।
            
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ 

ਗਿਆਨ ਰਤਨ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਬਾਅਦ ਕੇ ਹੁਣ ਲੋਭੀ ਮਤ ਘਾਟਾ ਮਹਿਸੂਸ ਕਰਦੀ ਹੈ ਤੇ ਅਸਲੀ ਮਰਨਾ ਕੀ ਹੈ ਇਹ ਨਹੀ ਜਾਣਦੀ ।

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ 

ਜੀਵ ਅਪਣੇ ਮੂਲ ਦੇ ਨਾਲ ਜੋੜ ਵਿਛੋੜ ਦਾ ਆਪ ਹੀ ਜਿਮੇਵਾਰ ਹੈ। ਪਰਮੇਸ਼ਰ ਦੀ ਇਹ ਵਡਿਆਈ ਹੈ ਕਿ ਸਮੇਂ ਸਮੇਂ ਭਗਤ ਜਾਂ ਸਤਿਗੁਰ ਭੇਜ ਕਿ ਇਸ ਜੀਵ ਨੂੰ ਇਹ ਗੱਲ ਦ੍ਰੜਿ ਕਰਵਾਉਂਦਾ ਹੈ।

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥

ਪਰ ਫੇਰ ਵੀ ਇਹ ਕੁੱਤੀ (ਲੋਭੀ ਮਤ) ਦੁਰਮਤਿ ਦਾ ਗਰਸਿਆ ਇਹ ਜੀਵ ਆਪ ਨੂੰ ਵੱਡਾ ਕਰ ਕਿ ਸਦਾਉਂਦਾ ਹੈ ਅਤੇ ਦਰਗਾਹ ਵਿਚ ਕੀੜਾ (ਨਿਰਾਦਰੀ) ਖਟਦਾ ਹੈ। ਉਸਦਾ ਕੰਮ ਸਿਰਫ ਸਰੀਰਕ ਪੇਟ ਭਰਨ ਤੱਕ ਮਹਿਦੂਦ ਹੈ ਨਾ ਕਿ ਗਿਆਨ ।

ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

ਪਰ ਜੇ ਇਹ ਜੀਵ ਪਹਿਲਾਂ ਮਰਿ ਕੇ (ਮਨ ਨੂੰ ਮਾਰ ਕੇ) ਫਿਰ ਸਤਿਗੁਰ ਦੇ ਗਿਆਨ ਦੁਆਰਾ ਜੀ ਪਵੇ ਤਾਂ ਇਹ ਨਾਮ ਦੀ (ਬ੍ਰਹਮ ਗਿਆਨ ਦੀ ) ਵਿਆਖਿਆ ਕਰਣ ਦੇ ਕਾਬਿਲ ਹੋ ਜਾਂਦਾ ਹੈ।

ਹੁਣ ਵਿਚਾਰਵਾਨ ਸੱਜਣ ਇਸ ਗੱਲ ਦਾ ਫੈਸਲਾ ਆਪ ਹੀ ਕਰ ਲੈਣ ਕਿ ਗੁਰਬਾਣੀ ਦੇ ਇਸ ਵਡਮੁੱਲੇ ਬ੍ਰਹਮ ਗਿਆਨ ਨੂੰ ਟੀਕਾਕਾਰਾਂ ਅਤੇ ਅਜੋਖੇ ਸਮੇ ਦੇ ਵਿਦਵਾਨਾਂ ਨੇ ਕਿਸ ਭੰਬਲਭੂਸੇ ਵਿਚ ਪਾਇਆ ਹੈ। ਤਾਂਹੀਓ ਦਸਮ ਗ੍ਰੰਥ ਦੇ ਅਰਥਾਂ ਨੂੰ ਲੈ ਕਿ ਵੀ ਇਹੀ ਵਿਵਾਦ ਖੜੇ ਕੀਤੇ ਹੋਏ ਹਨ। ਨਿਰਾਕਾਰੀ ਅਰਥਾਂ ਦੀ ਇਨ੍ਹਾਂ ਸਜਣਾਂ ਨੂੰ ਅਜੇ ਭਣਖ ਵੀ ਨਹੀਂ ਪਈ । ਜੇ ਗੁਰਬਾਣੀ ਦੇ ਨਿਰਾਕਾਰੀ ਅਰਥ ਸਪਸ਼ਟ ਹੋ ਗਏ ਤਾਂ ਦਸਮ ਬਾਣੀ ਦੀ ਵੀ ਸ਼ਮਝ ਪੈ ਜਾਵੇਗੀ।

ਗੁਰਜੀਤ ਸਿੰਘ ਆਸਟ੍ਰੇਲੀਆ 

Saturday, 3 November 2012

Gurbani Vich Kvaaou Sabad Da Arth


                          ਗੁਰਬਾਣੀ ਵਿੱਚ ਕਵਾਉ ਸਬਦ ਦਾ ਅਰਥ 


ਇਹ ਅੱਖਰ ਗੁਰਬਾਣੀ ਵਿੱਚ ਦੋ ਵਾਰ ਆਉਦਾ ਹੈ।


ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩)
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਆਸਾ ਦੀ ਵਾਰ-੪੬੩)


ਤੇ ਗੁਰਬਾਣੀ ਵਿੱਚ ਇੱਕ ਅੱਖਰ ਵਰਤਿਆ ਗਿਆ ਹੈ, "ਕਵਾਵੈ"

ਏਕ ਕਵਾਵੈ ਤੇ ਸਭਿ ਹੋਆ ॥(ਮਾਰੂ-ਪੰਨਾ:੧੦੦੩)

ਆਮ ਸਾਨੂੰ ਜੋ ਵੀ ਪਦਛੇਦ ਮਿਲਦੇ ਹਨ ਉਹਨਾਂ ਵਿੱਚ ਉਪਰੋਕਤ ਪਦਛੇਦ ਨੂੰ ਸਹੀਂ ਮੰਨ ਕੇ ਹੀ ਸਾਰੇ ਅਰਥ ਕੀਤੇ ਹੋਏ ਹਨ ਪਰ ਜੇਕਰ ਅਸੀਂ ਇਸਦੇ ਅਰਥ ਜੋ ਟੀਕਿਆ ਵਿੱਚ ਜਾਂ ਆਮ ਪ੍ਰਚਾਰਕਾ ਨੇ ਕੀਤੇ ਹਨ ਨੂੰ ਗਹੁ ਨਾਲ ਵੀਚਾਰੀਏ ਤਾਂ ਅਜਿਹਾ ਸੱਚ ਉੱਬਰ ਕੇ ਸਾਹਮਣੇ ਆਉਦਾ ਹੈ ਜੋ ਆਮ ਸੰਗਤ ਨੂੰ ਨਹੀਂ ਪਤਾ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਸੰਸਾਰ ਦਾ ਪਸਾਰਾ ਕਵਾਉ ਤੋਂ ਹੋਇਆ ਹੈ ਪਰ ਜੇਕਰ ਅਸੀਂ ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਪੁੱਛੀਏ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਪਸਾਰਾ ਪਵਨੇ (ਵਾਉ,ਹਵਾ) ਤੋਂ ਹੋਇਆ ਹੈ । ਇਸ ਗੱਲ ਨੂੰ ਭਗਤ ਨਾਨਕ ਦੇਵ ਜੀ ਸਿਰੀਰਾਗ ਵਿੱਚ ਖੋਲਦੇ ਹੋਏ ਕਹਿੰਦੇ ਹਨ ਕਿ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥ 

ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਸਿਰੀਰਾਗ-ਪੰਨਾ-੧੯)

ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਮ ਪ੍ਰਚਾਰ ਵਿੱਚ ਤਾਂ ਕਵਾਉ ਤੋਂ ਪਸਾਰਾ ਕਿਹਾ ਜਾਂਦਾ ਹੈ । ਕਿਉਕਿ ਉਹ ਇਹਨਾਂ ਦੋ ਪੰਗਤੀਆਂ "ਕੀਤਾ ਪਸਾਉ ਏਕੋ ਕਵਾਉ॥(ਜਪੁ-ਪੰਨਾ ਨੰ:੩)" "ਏਕ ਕਵਾਵੈ ਤੇ ਸਭਿ ਹੋਆ॥ (ਮਾਰੂ-ਪੰਨਾ:੧੦੦੩)"
ਦੇ ਅਰਥ ਕਰਦੇ ਹੋਇ ਕਹਿੰਦੇ ਹਨ ਕਿ ਇਹਨਾਂ ਪੰਗਤੀਆਂ ਵਿੱਚ ਗੁਰਬਾਣੀ ਕਵਾਉ ਤੋਂ ਪਸਾਰਾ ਮੰਨਦੀ ਹੈ।
ਹੁਣ ਬਹੁਤ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਗੁਰਬਾਣੀ ਵਿੱਚ ਆਪਾ ਵਿਰੋਧੀ ਗੱਲਾਂ ਲਿਖੀਆਂ ਹੋਈਆਂ ਹਨ ? 

ਕਿਉਕਿ ਟੀਕੇਕਾਰਾਂ ਦੇ ਟੀਕੇ ਅਨੁਸਾਰ ਉਪਰੋਕਤ ਗੁਰਬਾਣੀ ਨੇ ਦੋਵੇਂ ਹੀ ਗੱਲਾਂ ਮੰਨ ਲਈਆ ਹਨ ਕਿ ਪਸਾਰਾ ਕਵਾਉ ਤੋਂ ਅਤੇ ਪਵਨੇ (ਵਾਉ) ਤੋਂ ਹੋਇਆ ਹੈ।
ਸਿੱਖ ਮੱਤ ਪਰਮੇਸਰ ਦੀ ਮੱਤ ਹੋਣ ਕਾਰਨ ਇਹ ਸਾਨੂੰ ਸਾਰਿਆ ਨੂੰ ਪਤਾ ਹੈ ਕਿ ਇਸ ਵਿੱਚ ਕੋਈ ਵੀ ਆਪਾ ਵਿਰੋਧੀ ਗੱਲ ਨਹੀਂ ਹੈ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ "ਜੇਕਰ ਆਪਾ ਵਿਰੋਧੀ ਗੱਲ ਨਹੀਂ ਹੈ, ਤਾਂ ਫਿਰ ਗਲਤੀ ਕਿੱਥੇ ਹੈ ?
ਜੇਕਰ ਅਸੀਂ ਇਸ ਗੱਲ ਦੀ ਪੂਰੀ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਗਲਤੀ ਸਾਹਮਣੇ ਆ ਜਾਂਦੀ ਹੈ। ਵਿਚਾਰ ਕਰਨ ਤੇ ਪਤਾ ਲਗਦਾ ਹੈ ਕਿ ਅਸਲ ਵਿੱਚ ਗਲਤੀ ਗੁਰਬਾਣੀ ਵਿੱਚ ਨਹੀਂ । ਗੁਰਬਾਣੀ ਦੇ ਅਰਥਾਂ ਸਬੰਧੀ ਉਲਝੇ ਹੋਏ ਵਿਦਵਾਨਾ ਵਿੱਚ ਹੈ ਕਿਉਕਿ ਗਲਤੀ ਪਦਛੇਦ ਕਰਨ ਸਮੇਂ ਹੋਈ ਹੈ । ਜਿੰਨੇ ਵੀ ਅੱਜ ਤੱਕ ਟੀਕੇ ਮਿਲਦੇ ਹਨ ਉਹਨਾਂ ਵਿੱਚ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਅਸਲ ਪਸਾਰਾ ਕਵਾਉ ਤੋਂ ਹੈ ਜਾਂ ਵਾਉ ਤੋਂ ?
 ਹੁਣ ਅਸੀਂ ਆਪ ਜੀ ਦੇ ਸਾਹਮਣੇ ਅਜਿਹੇ ਅਰਥ ਰੱਖਣ ਜਾ ਰਹੇ ਹਾਂ । ਜੋ ਗੁਰਮੱਤ ਦੀ ਅਸਲ ਵਿਚਾਰਧਾਰਾ ਨੂੰ ਸਾਹਮਣੇ ਲਿਆਉਂਦੇ ਹਨ ਤੇ ਇਹ ਸਾਬਤ ਕਰਦੇ ਹਨ ਕਿ ਗੁਰਬਾਣੀ ਵਿੱਚ ਕੋਈ ਵੀ ਆਪਾ ਵਿਰੋਧੀ ਗੱਲ ਨਹੀਂ ਹੈ। ਅਸੀਂ ਉਹ ਦੋ ਪੰਗਤੀਆਂ ਲੈਂਦੇ ਹਾਂ । ਜਿੰਨਾ ਵਿੱਚ ਸਾਰੇ ਵਿਦਵਾਨਾਂ ਨੇ ਆਪਣੀ ਬੇਅਕਲੀ ਦਾ ਸਬੂਤ ਦਿੱਤਾ ਹੈ।

ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩)
 ਏਕ ਕਵਾਵੈ ਤੇ ਸਭਿ ਹੋਆ॥(ਮਾਰੂ-ਪੰਨਾ:੧੦੦੩)

ਉਪਰੋਕਤ ਪੰਗਤੀਆਂ ਦੇ ਸਹੀਂ ਪਦਛੇਦ ਅਤੇ ਸਹੀਂ ਅਰਥਾਂ ਦਾ ਗਿਆਨ ਨਾ ਹੋਣ ਕਾਰਨ ਵਿਦਵਾਨ ਟਪਲਾ ਖਾ ਗਏ ਤੇ ਸਿਰੀਰਾਗ ਦੀ ਉਹ ਪੰਗਤੀਆਂ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥
ਨੂੰ ਭੁਲ ਦਿੱਤਾ। ਜੋ ਕਿ ਦੱਸਦੀਆਂ ਹਨ ਕਿ ਪਸਾਰਾ ਪਵਨ ਤੋਂ ਹੋਇਆ ਹੈ ਤੇ ਵਿਦਵਾਨ ਕਹਿ ਬੈਠੇ ਕਿ ਪਸਾਰਾ ਕਵਾਉ ਤੋਂ ਹੋਇਆ ਹੈ ਪਰ ਜੇਕਰ ਅਸੀਂ ਉਹਨਾਂ ਪੰਗਤੀਆ ਦਾ ਸਹੀ ਪਦਛੇਦ ਕਰਕੇ ਅਰਥ ਕਰੀਏ ਤਾਂ ਹੀ ਇਹ ਗੋਲ ਘੁੰਡੀ ਖੁੱਲਦੀ ਹੈ।   

(੧) ਸ਼ੁਧ ਪਦਛੇਦ:-
ਕੀਤਾ ਪਸਾਉ ਏਕੋਕ ਵਾਉ॥

ਅਰਥ:
ਇਹ ਸਾਰਾ ਪਸਾਰਾ ਕੇਵਲ ਇੱਕੋ ਇੱਕ ਹਵਾ (ਵਾਉ) ਤੋਂ ਹੋਇਆ ਹੈ।

(2) ਸ਼ੁਧ  ਪਦਛੇਦ:-
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦਕ ਵਾਉ॥

ਅਰਥ:
ਹੇ ਪਰਮੇਸਰ ਤੂੰ ਸਾਰਿਆਂ ਦੇ ਦਿਲ ਦੀ ਜਾਣਦਾ ਹੈਂ।ਤੇ ਦੇ ਕੇ ਲੈ ਲੈਦਾ ਹੈਂ।ਪ੍ਰਾਣ ਵਾਯੂ।ਭਾਵ ਕੇ ਸਾਸਾਂ ਦੀ ਪੂਜੀ।

(3) ਸ਼ੁਧ ਪਦਛੇਦ:-
ਏਕਕ ਵਾਵੈ ਤੇ ਸਭਿ ਹੋਆ॥

ਅਰਥ:
ਕੇਵਲ ਇੱਕੋ ਇੱਕ ਹਵਾ(ਵਾਵੈ)ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ।

ਅਸੀਂ ਜੇਕਰ ਉਪਰੋਕਤ ਪਦਛੇਦ ਅਤੇ ਅਰਥ ਕਰਦੇ ਹਾਂ ਤਾਂ ਹੀ ਇਹਨਾਂ ਪੰਗਤੀਆਂ ਦੇ ਅਰਥ ਸਹੀਂ ਆਉਦੇ ਹਨ ਤੇ ਸਿਰੀਰਾਗ ਦੀ ਉਸ ਪੰਗਤੀ ਨਾਲ ਮਿਲਦੇ ਹਨ ਕਿ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਉਪਰੋਕਤ ਪਦਛੇਦ ਸਹੀ ਹੈ, ਤਾਂ ਏਕਕ, ਏਕੋਕ ਤੇ ਜਿੰਦਕ ਸਬਦ ਕਿਸ ਤਰ੍ਹਾਂ ਬਣਿਆਂ। ਗੁਰਬਾਣੀ ਵਿੱਚ 'ਏਕੋ ਏਕੁ' ਸਬਦ ਕਈ ਵਾਰ ਵਰਤਿਆ ਗਿਆ ਹੈ।
ਏਕੋ ਏਕੁ ਏਕੁ ਪਛਾਨੈ॥(੨੮੧)
ਏਕੋ ਏਕੁ ਏਕੁ ਹਰਿ ਆਪਿ॥(੨੮੯) 
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ॥(੨੯੯)
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥(੩੭੯)
ਏਕੋ ਏਕੀ ਨੈਨ ਨਿਹਾਰਉ॥(੩੮੬) 
ਏਕੋ ਏਕੁ ਨਿਰੰਜਨ ਪੂਜਾ॥(੮੮੭)
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥(੯੩੦)
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥(੧੦੩੪)
ਏਕੋ ਏਕੁ ਵਰਤੈ ਸਭੁ ਸੋਈ॥(੧੦੪੪)  
ਏਕੋ ਏਕੁ ਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ ਹੇ॥(੧੦੫੧)
ਏਕੋ ਏਕੁ ਜਪੀ ਮਨ ਮਾਹੀ॥(੧੦੭੭)
ਏਕੋ ਏਕੁ ਰਵਿਆ ਸਭ ਠਾਈ॥(੧੦੮੦)
ਏਕੋ ਏਕੁ ਸਭ ਆਖਿ ਵਖਾਣੈ॥(੧੧੭੬)
ਏਕੋ ਏਕੁ ਰਹਿਆ ਭਰਪੂਰਿ॥(੧੧੭੭)
ਏਕੋ ਏਕੁ ਵਰਤੈ ਹਰਿ ਲੋਇ॥(੧੨੭੭)
ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨਾ ਕੋਈ॥(੧੨੫੯)

ਉਪਰੋਕਤ ਪੰਗਤੀਆਂ ਵਿੱਚ 'ਏਕੋ ਏਕੁ' ਵਰਤਿਆ ਗਿਆ ਹੈ। 
ਜਿਸ ਸਮੇਂ ਏਕੋ ਏਕੁ ਦੋ ਸਬਦਾਂ ਦੀ ਆਪਸ ਵਿੱਚ ਸੰਧੀ ਹੋ ਜਾਦੀਂ ਹੈ ਤਾਂ ਹੋਰ ਦੋ ਸਬਦਾਂ ਦੀ ਉਤਪਤੀ ਹੁੰਦੀ ਹੈ।

ਏਕੋ+ਏਕੁ=ਏਕਕ,ਏਕੋਕ

ਏਕੋ ਏਕੁ, ਏਕਕ ਤੇ ਏਕੋਕ ਗੁਰਬਾਣੀ ਅਨੁਸਾਰ ਇੱਕੋ ਜਿਹੇ ਅਰਥ (ਸਮਅਰਥੀ) ਹਨ।

ਅਰਥ- ਕੇਵਲ ਇੱਕੋ ਇੱਕ

ਇਸੇ ਤਰਾਂ ਇੱਕ ਸਬਦ ਹੈ 'ਜਿੰਦਕ', ਇਸ ਦੇ ਪ੍ਰਥਾਏ ਗੁਰਬਾਣੀ ਵਿੱਚ ਦੋ ਪੰਗਤੀਆਂ ਹਨ।

ਜਿੰਦ ਨਿਮਾਣੀ ਕਢੀਐ ਹਡਾ ਕੂ ਕੜਕਾਇ॥(੧੩੭੭)
ਜਿੰਦ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥(੧੩੭੭)

ਗੁਰਬਾਣੀ ਵਿੱਚ ਜਿੰਦਕ ਤੇ ਜਿੰਦ ਸਬਦ ਜੀਵ ਆਤਮਾਂ ਦੇ ਸਬੰਧ ਵਿੱਚ ਆਏ ਹਨ।

ਹੁਣ ਅਸੀਂ ਗੁਰਬਾਣੀ ਦੀਆਂ ਉਪਰੋਕਤ ਦਲੀਲਾਂ ਦੇ ਅਧਾਰ ਤੇ ਆਪ ਜੀ ਨੂੰ ਦੱਸਣਾ ਚਹੁੰਦੇ ਹਾਂ। ਅਸਲ ਗਲਤੀ ਪਦਛੇਦ ਵਿੱਚ ਸੀ ਪਰ ਹੁਣ ਇਹ ਗੱਲ ਖੁੱਲ ਕੇ ਵਿਚਾਰ ਹੋਣ ਕਾਰਨ ਇਸ ਸਵਾਲ ਦਾ ਹੱਲ ਹੋ ਗਿਆ ਕਿ ਪਸਾਰਾ ਕਵਾਉ ਤੋਂ ਨਹੀਂ ਬਲਕੇ ਵਾਉ (ਵਾਯੂ,ਹਵਾ,ਪਵਨ) ਤੋਂ ਹੋਇਆ ਹੈ ।

ਹੁਣ ਇਹ ਗੱਲ ਗੁਰਬਾਣੀ ਵਿੱਚੋਂ ਸਾਬਤ ਹੋ ਗਈ ਹੈ ਕਿ ਕਵਾਉ ਨਾਂਮ ਦਾ ਕੋਈ ਲਫਜ ਗੁਰਬਾਣੀ ਵਿੱਚ ਨਹੀਂ ਹੈ ਤੇ ਇਹ ਲਫਜ ਗੁਰਮਤ ਦਾ ਨਹੀਂ ਬਲਕੇ ਗੁਰਮਤ ਦੇ ਗਿਆਨ ਸਬੰਧੀ ਉਲਝੇ ਹੋਏ ਵਿਦਵਾਨਾਂ ਦੀ ਮਨਮੱਤ ਦੁਆਰਾ ਘੜਿਆ ਹੋਇਆ ਲਫਜ ਹੈ। ਸੰਸਾਰ ਕਿਸ ਤਰ੍ਹਾਂ ਪੈਦਾ ਹੋਇਆ ਵਿਦਵਾਨਾਂ ਨੂੰ ਨਾ ਪਤਾ ਹੋਣ ਕਰਕੇ ਉਹ,
ਕੀਤਾਪਸਾਉਏਕੋਕਵਾਉ॥
ਤੂੰਜਾਣੋਈਸਭਸੈਦੇਲੈਸਹਿਜਿੰਦਕਵਾਉ॥
ਏਕਕਵਾਵੈਤੇਸਭਿਹੋਆ॥
ਇਹਨਾਂ ਪੰਗਤੀਆਂ ਦੇ ਪਦਛੇਦ ਅਤੇ ਅਰਥਾਂ ਨੂੰ ਨਾ ਸਮਜ ਸਕੇ ਤੇ ਆਪਣੇ ਕੋਲੋ ਹੀ ਲਫਜ ਕਵਾਉ ਬਣਾ ਦਿੱਤਾ ਤੇ ਆਪਾ ਵਿਰੋਧੀ ਅਰਥ ਦੋਵੇ ਹੀ ਮੰਨੀਂ ਬੈਠੇ ਹਨ। ਇਹ ਹੀ ਅਰਥ (ਕਿ ਪਸਾਰਾ ਕਵਾਉ ਤੋਂ ਹੋਇਆ ਹੈ) ਪ੍ਰੋ:ਸਾਹਿਬ ਸਿੰਘ ਜੀ ਵੀ ਮੰਨਦੇ ਹਨ ।

ਪਰ ਦੁੱਖ ਉਸ ਸਮੇਂ ਹੁੰਦਾ ਹੈ।ਜਦੋਂ ਆਪਣੇ ਆਪ ਨੂੰ ਗੁਰਮਤ ਦੇ ਗਿਆਨੀ ਮੰਨਣ ਵਾਲੇ ਸਾਰੇ ਹੀ ਵਿਦਵਾਨ ਅਜਿਹੀਆਂ ਬਹੁਤ ਸਾਰੀਆ, ਅਰਥਾਂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਹੋਰ ਕੰਮ ਲੱਗੇ ਹੋਏ ਹਨ। ਅਸੀਂ ਤਾਂ ਪਾਠਕਾਂ ਨੂੰ ਇਹ ਹੀ ਸੰਦੇਸ ਦੇਣਾ ਚਹੁੰਦੇ ਹਾਂ ਕਿ ਉਹ ਅਜਿਹੀਆਂ ਗਲਤੀਆ ਪ੍ਰਤੀ ਸੁਚੇਤ ਹੋਣ ਅਤੇ ਗੁਰਮਤ ਤੋਂ ਜਾਣੂ ਹੋਣ।
                      
ਅਮਰਜੀਤ ਸਿੰਘ
ਹਰਦਾਸਪੁਰਾ(ਬਰਨਾਲਾ,ਪੰਜਾਬ)
amarjeetsinghhardaspura@gmail.com


Friday, 2 November 2012

Bhagat Baraabari Aouru N Koei

ਭਗਤ ਬਰਾਬਰਿ ਅਉਰੁ ਨ ਕੋਇ ॥

ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ।

ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ ।

ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮

ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪

ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ। 
ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ । ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ 
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩

ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ਅਰਥ ਇਹ ਹੀ ਕਰਦੇ ਹਨ। ਗੁਰ (ਗੁਰੂ ਪਰਮੇਸ਼ਰ ਨਹੀ) ਅਤੇ ਭਗਤ ਦਾ ਦਰਜਾ ਇਕ ਹੀ ਹੁੰਦਾ ਹੈ। ਗੁਰ, ਭਗਤ, ਪਰਭ, ਸਤਿਗੁਰ ਵਾਸਤੇ ਗੁਰੂ ਦੇ ਅਰਥ ਕਰਨੇ ਨਿਰੀ ਹੀ ਮਨਮਤ ਹੈ।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ ਪੰਨਾ ੧੪੦੭

ਜੇ ਗੁਰੁ (ਇਕ ਵਚਨ) ਦਾ ਅਰਥ ਗੁਰੂ (ਸਮੁਚਾ ਸਚਖੰਡ) ਕਰਾਂਗੇ ਤੇ ਬਹੁਤ ਮਸਲੇ ਖੜੇ ਹੋ ਜਾਂਣਗੇ।

ਅਸੀਂ ਅਣਜਾਣੇ ਵਿਚ ਨਾਨਕ ਜੀ ਨੂੰ ਤਾਂ ਗੁਰੂ ਦਾ ਦਰਜਾ ਦੇ ਦਿੱਤਾ ਜਦਕਿ ਗੁਰਬਾਣੀ ਅਨੁਸਾਰ ਇਹ ਸਾਰੇ ਭਗਤ ਹੀ ਹਨ । ਜਦੋਂ ਲੋਕ ਰਵਿਦਾਸ ਜੀ ਜਾਂ ਕਬੀਰ ਜੀ ਨੂੰ ਗੁਰੂ ਕਹਿੰਦੇ ਹਨ ਤਾਂ ਸਿੱਖਾਂ ਅੰਦਰ ਜਾਤ ਪਾਤ ਦੇ ਕੈਂਸਰ ਦਾ ਰੋਗ ਵਧੇਗਾ ਕਿਉਕਿ ਸਾਡੀ ਸਮਝ ਅਨੁਸਾਰ ਗੁਰਬਾਣੀ ਇਨਾਂ ਪੁਰਖਾਂ ਨੂੰ ਭਗਤ ਕਹਿੰਦੀ ਹੈ ਅਤੇ ਸਿੱਖ ਪ੍ਰਚਾਰਕਾਂ ਦੇ ਅਪਣੇ ਵਚਨਾਂ ਦਾ ਵੀ ਆਪਾ ਵਿਰੋਧ ਹੋਵੇਗਾ।

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥
ਬਿਲਾਵਲੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੮੫੮

ਕੋਈ ਕਹੇਗਾ ਕਿ ਇਹ ਕਹੋ 

ਭਗਤ ਜੀ ਕਾ ਖਾਲਸਾ ॥
ਭਗਤ ਜੀ ਕੀ ਫਤਿਹ ॥

ਕੋਈ ਕਹੇਗਾ ਇਹ ਕਹੋ ਜੀ ।

ਵਾਹਿਗੁਰ ਜੀ ਕਾ ਖਾਲਸਾ ॥
ਵਾਹਿਗੁਰ ਜੀ ਕੀ ਫਤਿਹ ॥

ਜਾਂ ਹੁਣ ਰਵਿਦਾਸ ਜੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਜਾ ਰਿਹਾ ਹੈ ਜੋ ਕਿ ਗੁਰਮਤ ਤੋਂ ਅਨਜਾਣ ਸਿੱਖਾਂ ਦੀ ਹੱਠਧਰਮੀ ਦਾ ਹੀ ਨਤੀਜਾ ਹੈ ਕਿਉਂਕਿ ਉਨ੍ਹਾ ਦਾ ਕਹਿਣਾ ਵੀ ਸਹੀ ਹੈ ਕਿ ਜੇ ਗੁਰਬਾਣੀ ਗੁਰੂ ਹੈ ਤਾਂ ਸਾਡੇ ਭਗਤ ਗੁਰੂ ਕਿਉਂ ਨਹੀ (ਨੋਟ:- ਗੁਰਬਾਣੀ ਤੇ ਬਾਣੀ ਵਿੱਚ ਵੀ ਫਰਕ ਹੈ ) । ਇਸਦਾ ਕਾਰਨ ਇਹ ਹੈ ਕਿ ਗੁਰ ਅਤੇ ਗੁਰੂ ਦੇ ਅਰਥ ਹੁਣ ਤੱਕ ਦੇ ਟੀਕਾਕਾਰਾਂ ਮੁਤਾਬਿਕ ਇਕ ਹੀ ਹਨ।

ਤਾਂਹਿ ਖਾਸ ਕਰ ਕਿ ....

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥

ਵਰਤਿਆ ਗਿਆ ਹੈ ਕਿਉਂਕਿ ਗੁਰ ਜਾਂ ਭਗਤ ਅਤੇ ਗੁਰੂ ਅਖਰ ਵਿਚ ਭੇਦ ਹੈ ।

ਗੁਰਮਤ ਅਨੁਸਾਰ ਸਾਰੇ ਭਗਤਾਂ, ਗੁਰਆਂ, ਪ੍ਰਭਾਂ, ਜਾਂ ਸਤਿਗੁਰਾਂ ਦੇ ਇਕੱਠ ਨੁੰ ਸੱਚਖੰਡ ਜਾਂ ਸੁਖਸਾਗਰ (ਜਿੱਥੇ ਇੱਕ ਹੋ ਕੇ ਜਾਇਆ ਜਾ ਸਕਦਾ ਹੈ) ਕਹਿੰਦੇ ਹਾਂ ਅਤੇ ਇਨ੍ਹਾਂ ਦੀ ਸਮੂਹਕ ਇੱਛਾਸ਼ਕਤੀ (ਹੁਕਮ) ਨੂੰ ਗੁਰਮਤ ਅਨੁਸਾਰ, ਬਾਣੀ ਗੁਰੂ, ਗੁਰੂ, ਸਤਿਗੁਰੂ, ਪ੍ਰਭੂ, ਪਰਮੇਸ਼ਵਰ ਜਾਂ ਪਾਰਬਰਹਮ ਕਹਿੰਦੇ ਹਾਂ।
ਗੁਰਜੀਤ ਸਿੰਘ ਆਸਟ੍ਰੇਲੀਆ
 khalsagurjeet@yahoo.com