Friday, 21 December 2012

Ram Ko Bal


ਰਾਮ ਕੋ ਬਲੁ :- ਗੁਰਬਾਣੀ ਦਾ ਤੱਤ ਗਿਆਨ, ਆਤਮ  ਗਿਆਨ

ਜਾ ਕੈ ਰਾਮ ਕੋ ਬਲੁ ਹੋਇ ॥
ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥
ਸਾਰੰਗ (ਮ:੫) ਗੁਰੂ ਗ੍ਰੰਥ ਸਾਹਿਬ - ਅੰਗ ੧੨੨੩

ਜੋ ਆਪਣੇ ਅੰਦਰਲੇ ਰਾਮ (ਅੰਤਰ ਆਤਮਾ ਦੀ ਅਵਾਜ਼) ਦੀ ਗੱਲ ਸੁਣ  ਕੇ ਮੰਨਦੇ ਨੇ ਉਨ੍ਹਾਂ ਕੋਲ ਆਤਮਕ ਗਿਆਨ ( ਰਾਮ ਕੋ ਬਲੁ) ਆ ਜਾਂਦਾ ਹੈ l ਉਨ੍ਹਾਂ ਦਾ ਮਨੋਰਥ (ਇੱਕ ਹੋਣਾ) ਪੂਰਾ ਹੋ ਜਾਂਦਾ ਹੈ ਤੇ ਉਹ ਦੁਖ ਤੋਂ ਘਬਰਾਉਂਦੇ ਨਹੀ ਸਗੋਂ ਮਿੱਠਾ ਕਰਕੇ ਮੰਨਦੇ ਨੇ l

ਤੁਮਰੈ :- ਅੰਤਰ ਆਤਮਾ ਦੇ

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੯ਤੈਥੋ ਹੀ: ਅੰਤਰ ਆਤਮਾ ਤੋਂ
ਬਲੁ:- ਆਤਮ ਗਿਆਨ, ਤਾਕਤ
ਰਾਮ:- ਰਾਮ ਚੰਦਰ
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥
ਕਿਨੈ ਤੇਰਾ ਅੰਤ ਨ ਪਾਇਆ ॥੨॥
ਚੰਡੀ ਦੀ ਵਾਰ - ੨ - ਸ੍ਰੀ ਦਸਮ ਗ੍ਰੰਥ ਸਾਹਿਬ

:~ ਰਮਨਜੀਤ ਸਿੰਘ ਕਨੇਡਾ ~: