ਜੋਤਿ ਰੂਪਿ ਹਰਿ ਆਪਿ ਗੁਰੂ
ਗੁਰਮਤ ਅਨੁਸਾਰ ਗੁਰੂ, ਪਰਮੇਸ਼ਰ ਹੈ ਤੇ ਉਹ ਮਾਇਆ ਜਾਂ ਜੂਨਾਂ ਵਿੱਚ ਨਹੀ ਆਉਦਾ।
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਪੰਨਾ ੧੧੩੬
ਤਾਂਹੀਉ ਪੰਚਮ ਪਾਤਿਸ਼ਾਹ ਨੇ "ਪੋਥੀ" ਸ਼ਬਦ ਦੀ ਵਰਤੋਂ ਕੀਤੀ ਸੀ।
ਪੋਥੀ ਪਰਮੇਸਰ ਕਾ ਥਾਨੁ ॥ ਪੰਨਾ ੧੨੨੬
ਅਸੀ ਜਾਣੇ ਅਨਜਾਣੇ ਗੁਰੂ ਗ੍ਰੰਥ ਸਾਹਿਬ ਕਹਿਣ ਲਗ ਪਏ ਹਾਂ। ਉਹ ਵੀ ਇਕ ਕੱਚੀ ਬਾਣੀ ਦੀ ਪੰਕਤੀ, ਜੋ ਕਿ ਕਿਸੇ ਅਗਿਆਨੀ ਸਿੱਖ ਗਿਆਨੀ ਗਿਆਨ ਸਿੰਘ ਦੇ ਕਹਿਣ ਤੇ ਪਰ ਇਸ ਦੇ ਵਿਪਰੀਤ ਸਟੇਜਾਂ ਤੇ ਸੰਘ ਪਾੜ ਪਾੜ ਕਿ ਅਸੀ ਕੱਚੀ ਬਾਣੀ ਪੜਨ ਵਾਲਿਆਂ ਦੀ ਨਿੰਦਾ ਕਰਦੇ ਹਾਂ।
ਕਿਉਂਕਿ ਗੁਰਬਾਣੀ ਵਿਚ ਇਹ ਮੁਖਵਾਕ ਦਰਜ ਹਨ।
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ ੯੨੦
ਗੁਰਬਾਣੀ ਦੇ ਕੁਝ ਸ਼ਬਦਾਂ ਵਿਚ ਸਹੀ ਵਿਸ਼ਰਾਮ ਦੀ ਵਿਧੀ ਨਾਂ ਅਪਨਾਉਣ ਕਰਕੇ ਇਹ ਭੁਲੇਖਾ ਜਰੂਰ ਪੈਂਦਾ ਹੈ ਕਿ ਨਾਨਕ ਸ਼ਬਦ ਨਾਲ ਗੁਰੂ ਸ਼ਬਦ ਲਗਾ ਹੈ ਪਰ ਅਸਲ ਨਿਯਮ ਇਹ ਹੈ ਕਿ ਵਿਅਕਤੀ ਗਤ ਰੂਪ ਵਿਚ "ਗੁਰੂ" ਸ਼ਬਦ ਨਾਨਕ ਸ਼ਬਦ ਨਾਲ ਨਹੀ ਲਗ ਸਕਦਾ ਕਿਉਕਿ ਇਹ "ਗੁਰੂ" ਸ਼ਬਦ ਬਹੁਵਚਨ ਹੈ।
ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ(੧੪੦੯)
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ (੯੬੮)
ਜਿਥੇ ਅਰਜਨ ਸ਼ਬਦ ਮੁਕਤਾ ਹੈ । ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ (ਗੁਰੂ ਨਹੀਂ) ਅਰਜਨ ਦੇ ਗੁਰੂ (ਸ਼ਬਦ ਗੁਰੂ) ਨੂੰ ਨਾ ਕਿ ਗੁਰੂ ਅਰਜੁਨ ਜੀ ਨੂੰ ।
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹਿ ਧਰੀ ॥੪॥
ਰਾਮਦਾਸ ਸ਼ਬਦ ਤੇ ਸਿਹਾਰੀ ਹੈ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ (ਗੁਰੂ ਨਹੀਂ) ਰਾਮਦਾਸ ਜੀ ਦੇ ਗੁਰੂ ਨੂੰ (ਸ਼ਬਦ ਗੁਰੂ ਨੂੰ) ਨਾ ਕਿ ਗੁਰੁ ਰਾਮਦਾਸ ਜੀ ਨੂੰ ।
ਪੰਨਾ 167 ਸਤਰ 18
ਧੰਨੁ ਧੰਨੁ ਗੁਰੂ, ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
ਬਾਣੀ: ਬੈਰਾਗਣਿ ਰਾਗੁ: ਰਾਗੁ ਗਉੜੀ, ਮਹਲਾ ੪
ਪੰਨਾ 1264 ਸਤਰ 18
ਧਨੁ ਧੰਨੁ ਗੁਰੂ, ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
ਇਸ ਤਰ੍ਹਾਂ ਹੀ ਗੁਰੁ ਨਾਨਕ ਜੀ ਕਹਿ ਰਹੇ ਨੇ ਕੀ ਨਾਨਕ ਦੇਵ ਜੀ ਤੋਂ ਇਹ ਗੱਲ ਕਹਾਈ ਹੈ ਕਿ ਇਹ ਸੁਨੇਹਾ ਦੇ ਦਿਉ ਕਿ ਆਦਮੀ ਗੁਰੂ ਨਹੀ ਹੁੰਦਾ ਤੇ ਜੋ ਆਦਿ ਤੋਂ ਅੰਤ ਤੱਕ ਗੁਰੂ ਹੈ ਉਹ ਹਰਿ ਹੀ ਹੈ ।
ਪੰਨਾ 1408 ਸਤਰ 18
ਜੋਤਿ ਰੂਪਿ ਹਰਿ ਆਪਿ ਗੁਰੂ, ਨਾਨਕੁ ਕਹਾਯਉ ॥
ਬਾਣੀ: ਸਵਈਏ ਰਾਗੁ: ਰਾਗੁ ਜੈਜਾਵੰਤੀ, ਮਹਲਾ ੫
Comments
Post a Comment