ਉਚਾਰਨ ਜਾਂ ਅਰਥਬੋਧ - ਜਰੂਰੀ ਕੀ ?
ਮਸਲਾ ਉਚਾਰਣ ਦਾ ਇਨ੍ਹਾਂ ਜਰੂਰੀ ਨਹੀਂ ਹੈ ਜਿਨ੍ਹਾਂ ਕਿ ਅਰਥਬੋਧ ਨੂੰ ਸਮਝਣ ਦਾ । ਅਗਰ ਉਚਾਰਣ ਸਹੀ ਵੀ ਹੈ ਪਰ ਸ਼ਬਦਾਂ ਦੇ ਅਰਥ ਗਲਤ ਭਾਵਨਾ ਵਿੱਚ ਮੰਨ ਲਏ ਗਏ ਹੋਣ ਤਾਂ ਸ਼ੁਧ ਉਚਾਰਣ ਨੇ ਵੀ ਜੀਵਨ ਮੁਕਤ ਨਹੀ ਕਰ ਦੇਣਾਂ । ਬੋਲੀ ਦੇ ਉਚਾਰਣ ਤੇ ਇਲਾਕੇ ਦੀ ਪੋਣ-ਪਾਣੀ ਦਾ ਅਸਰ ਵੀ ਪੈਂਦਾ ਹੈ । ਜਿਵੇਂ ਗੋਰੇ ਲੋਕ "ਤੱਤਾ, ਣਣਾਂ, ਦੱਦਾ" ਆਦਿ ਅੱਖਰਾਂ ਦਾ ਉਚਾਰਣ ਸਪਸ਼ਟ ਤੌਰ ਤੇ ਨਹੀ ਕਰ ਸਕਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਗੁਰਬਾਣੀ ਦੇ ਭਾਵਅਰਥ ਨਹੀ ਸਮਝ ਸਕਦੇ ।
ਪੰਜਾਬ ਵਿੱਚ ਵੱਸਣ ਵਾਲੇ ਗੁਰਬਾਣੀ ਵਿੱਚਲੇ ਅੰਤਲੇ ਅੱਖਰ ਨਾਲ ਲੱਗੀ ਸਿਹਾਰੀ ਅਤੇ ਔਕਡ਼ ਦਾ ਉਚਾਰਣ ਸਪਸ਼ਟ ਤੌਰ ਤੇ ਨਹੀ ਕਰ ਸਕਦੇ ਜਦਕਿ ਮੂਲ ਰੂਪ ਵਿੱਚ ਹਿੰਦੀ ਪੜ੍ਹੇ-ਲਿੱਖੇ, ਇਨ੍ਹਾਂ ਦਾ ਸਹੀ ਉਚਾਰਣ ਕਰ ਸਕਦੇ ਹਨ ।
ਮੂਲ ਰੂਪ ਵਿੱਚ ਪੰਜਾਬੀ ਪੜ੍ਹੇ ਸੱਜਣ ਇਕ ਹਿੰਦਸੇ ਨੂੰ ਇਕ ਪੜਨਗੇ ਅਤੇ ਹਿੰਦੀ ਵਾਲੇ ਏਕ । ਅਸਲ ਵਿੱਚ ਗੁਰਬਾਣੀ ਪੰਜਾਬੀ ਭਾਸ਼ਾ ਵਿੱਚ ਨਹੀ ਲਿੱਖੀ ਗਈ ਸਗੋਂ ਇਹ ਅਲੱਗ-ਅਲੱਗ ਬੋਲੀਆਂ ਵਿੱਚ ਤੇ ਗੁਰਮੁਖਿ (ਬ੍ਰਹਮ ਵਿਦਿਆ) ਵਿੱਚ ਲਿੱਖੀ ਗਈ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਗੁਰਬਾਣੀ ਵਿੱਚਲੀ ਨਿਰਾਕਾਰੀ ਦੁਨਿਆ ਦੀ ਖੋਜ ਕਿਸੇ ਵਿਰਲੇ ਦੇ ਹਿੱਸੇ ਹੀ ਆਈ ਹੈ ।
ਹੁਣ ਗੱਲ ਕਰੀਏ ਅਰਥ ਬੋਧ ਦੀ:-
ਇਕ ਹਿੰਦਸਾ ਜੋਤ ਦੇ ਸਰਗੁਣ ਅਤੇ ਨਿਰਗੁਣ ਦੋਨਾਂ ਸਰੂਪਾਂ ਦੇ ਮੇਲ ਦਾ ਸੰਕੇਤਕ ਹੈ ।
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਪੰਨਾ ੨੫੦
ਨਿਰਗੁਣੁ ਸਰਗੁਣੁ ਆਪੇ ਸੋਈ ॥ਤਤੁ ਪਛਾਣੈ ਸੋ ਪੰਡਿਤੁ ਹੋਈ ॥ਪੰਨਾ ੧੨੮
ਅੱਜ ਤੱਕ ਦੇ ਲਗਭਗ ਸਾਰੇ ਵਿਦਵਾਨ ਇੱਕ ਨੂੰ ਓਅੰਕਾਰ ਨਾਲ ਇਕੱਠਾ ਜੋੜ੍ਹ ਕੇ ਲਿੱਖਦੇ ਜਾਂ ਪੜ੍ਹਦੇ ਨੇ ਜਦਕਿ ਇੱਕ ਨੂੰ ਓਅੰਕਾਰ ਨਾਲ ਨਹੀ ਜੋੜਨਾ । ਇੱਕ ਅਲੱਗ ਹੈ ਤੇ ਓਅੰਕਾਰ ਅਲੱਗ । ਜਪੁ ਬਾਨੀ ਵਿੱਚ ਇੱਕ ਦੇ ਹੀ ਅੱਠ ਗੁਣਾਂ ਦਾ ਜ਼ਿਕਰ ਹੈ । ਜਿਸਦਾ ਇਸ਼ਾਰਾ ਭਗਤ ਕਬੀਰ ਜੀ ਨੇ ਗੁਰਬਾਣੀ ਦਿੱਤਾ ਹੈ ।
ਅਸਟਮੀ ਅਸਟ ਧਾਤੁ ਕੀ ਕਾਇਆ ॥
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
ਗਉੜੀ ਥਿਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੩
ਹੁਣ ਆਪਣੇ ਅਸਲ ਵਿਸ਼ੇ ਵੱਲ ਮੁੜਦੇ ਹਾਂ ।
ਓਅੰ ਗੁਰਮੁਖਿ ਕੀਓ ਅਕਾਰਾ ॥ ਪੰਨਾ ੨੫੦
ਓਅੰ + ਅਕਾਰ = ਓਅੰਕਾਰ
ਓਅੰ = ਨਿਰਗੁਣ (ਜਦੋਂ ਜੀਵਨ ਨਹੀ ਸੀ ਬਣੀ)
ਓਅੰਕਾਰ = ਸਰਗੁਣ (ਜਦੋਂ ਜੀਵਨ ਬਣਿਆ)
ਇੱਕ ਦੀ ਵਿਸ਼ੇਸ਼ਤਾ ਓਅੰ + ਅਕਾਰ = ਓਅੰਕਾਰ ਹੈ ।
:~ਗੁਰਜੀਤ ਸਿੰਘ ਆਸਟ੍ਰੇਲੀਆ ~:
Comments
Post a Comment