ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
ਬਾਣੀ: ਰਾਮਕਲੀ ਕੀ ਵਾਰ ਰਾਗੁ: ਰਾਗੁ ਰਾਮਕਲੀ, ਬਲਵੰਡ
ਪੰਨਾ 968 ਸਤਰ 2
ਆਉ ਪਿਯੂ ਦਾਦੇ ਤੇ ਪੋਤਾ ਬਾਰੇ ਜਾਣਨ ਲਈ ਆਪਾਂ ਗੁਰਮਤ ਦੀ ਇਸ ਪੰਕਤੀ ਨੂੰ ਅਧਾਰ ਬਣਾ ਕੇ ਚਲੀਏ ।
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਪੰਨਾ ੧੪੮
ਭਾਵ ਬਿਨ੍ਹਾਂ ਸਮਝੇ ਸਿਰਫ ਪੜਨ ਨਾਲ ਹੀ ਗੁਰਬਾਣੀ ਵਿੱਚ ਦੱਸੇ ਗਏ ਸਚ ਨੂੰ ਨਹੀ ਸਮਝਿਆ ਜਾ ਸਕਦਾ ।
ਆਉ ਗੁਰਬਾਣੀ ਵਿਚੋਂ ਜਾਣੀਏ ਕਿ ਮਨ, ਜੋ ਕਿ ਜੋਤ ਸਰੂਪ ਹੈ, ਇਸ ਦੇ ਮਾਤਾ ਪਿਤਾ ਕੌਣ ਹਨ ?
ਕੁਝ ਪਰਮਾਣ..
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਪੰਨਾ ੧੪੮
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ਪੰਨਾ ੧੬੩
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ਪੰਨਾ ੧੬੭
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ਪੰਨਾ ੨੫੦
ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਪੰਨਾ ੫੯੨
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਪੰਨਾ ੯੨੧
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਪੰਨਾ ੧੧੦੧
ਸੋ ਮਨ ਦੇ ਮਾਤ ਅਤੇ ਪਿਤਾ ਦੋਨੋ "ਚਿਤ , ਗੁਰ, ਹਰਿ, ਸਤਿਗੁਰ, ਗੋਬਿੰਦ, ਪ੍ਰਭ "ਆਦਿ ਹਨ ਜੋ ਕਿ ਪੂਰਣਬ੍ਰਹਮ ਦਾ ਰੂਪ ਹਨ ।
ਹੁਣ ਬੁਝੋ ਕਿ ਦਾਦਾ ਜਾਂ ਬਾਬਾ ਕੌਣ ਹਨ ?
ਇਹ ਪਰਮੇਸ਼ਵਰ, ਗੁਰੂ, ਸਤਿਗੁਰੂ ਜਾਂ ਪ੍ਰਭੂ ਹਨ ਜੋ ਕਿ ਪਾਰਬ੍ਰਹਮ ਦਾ ਰੂਪ ਹਨ।
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਪੰਨਾ ੧੮੬
ਇਸ ਦਾ ਵੀ ਅਰਥ ਇਹੀ ਬਣੇਗਾ ਕਿ ਗੁਰਬਾਣੀ "ਪੀਊ ਦਾਦੇ ਕਾ" ਦਾ ਖਜ਼ਾਨਾ ਹੈ ।
ਪੀਊ :- ਚਿਤ , ਗੁਰ, ਹਰਿ, ਸਤਿਗੁਰ, ਗੋਬਿੰਦ, ਪ੍ਰਭ
ਦਾਦਾ :- ਪਰਮੇਸ਼ਵਰ, ਗੁਰੂ, ਸਤਿਗੁਰੂ ਜਾਂ ਪਰਭੂ
ਪੋਤਾ :- ਮਨ, ਧਿਆਨ
ਗੁਰਜੀਤ ਸਿੰਘ ਆਸਟ੍ਰੇਲੀਆ
Comments
Post a Comment