Thursday, 7 February 2013

Amrit Wela Sach Naou Vadiaaee Vichaar


ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।

ਗੁਰਬਾਣੀ ਤੋ ਸਚੁ/ਹੁਕਮ ਦੇ ਗੁਣ/ਵਡਿਆਈਆਂ (ਪ੍ਰਭ ਕੀ ਕ੍ਰਿਆ) ਨੂੰ ਸਹਿਜ ਅਵਸਥਾ (ਇਕ ਹੋ ਕੇ) ਵਿਚਾਰ ਕਰਨ ਨਾਲ ਇਹ ਸਮਝ ਬਣੀ ਕਿ:-

ਸਾਰਾ ਸੰਸਾਰ ਹੁਕਮ/ਕਾਲ ਦੀ ਹੀ ਖੇਡ ਹੈ ।

ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ।। (1081)

ਸਕਲ ਕਾਲ ਕਾ ਕੀਯਾ ਤਮਾਸ਼ਾ ।। (ਚੌਪਈ - ਦਸਮ ਗ੍ਰੰਥ)

ਬਾਜੀਗਰ ਡੰਕ ਬਜਾਈ।। ਸਭ ਖਲਕ ਤਮਾਸੇ ਆਈ।।(655)

ਹੁਕਮ/ਕਾਲ ਆਪ ਹੀ ਖੇਡ ਨੂੰ ਚਲਾ ਰਿਹਾ ਹੈ ।

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ।। (472)

ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ।। (1383)

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ।।(485)

ਹੁਕਮ ਨਾਲ ਹੀ ਜੰਮਣ ਮਰਣ (ਆਉਣ ਜਾਣ) ਹੈ ।

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। (472)

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ।। (940)

ਹੁਕਮ ਦੀ ਸ਼ਰਨ ਵਿਚ ਪ੍ਰੇਮ ਨਾਲ ਰਹਿ ਕੇ ਹੀ ਇਸ ਬਿਖਮ ਸੰਸਾਰ ਤੋਂ ਛੁਟਕਾਰੇ ਦਾ ਇਕੋ ਹੀ ਰਸਤਾ ਹੈ ।

ਫਾਸਨ ਕੀ ਬਿਧੀ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ।। (331)

ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ।। (398)

ਬਿਨਾ ਸਰਨਿ ਤਾ ਕੀ ਨ ਅਉਰੈ ਉਪਾਯੰ।। ......ਬਿਨਾ ਸਰਨਿ ਤਾ ਕੀ ਨਹੀ ਔਰ ਓਟੰ (ਬਚਿਤਰ ਨਾਟਕ 105 ਦਸਮ ਗ੍ਰੰਥ)

ਰੰਗਹੁ ਏਕਹਿ ਰੰਗ ਤਬ ਛੁਟਿਹੌ ਕਲ ਕਾਲ ਤੇ।। (ਦਸਮ ਗ੍ਰੰਥ 1147)

ਗੁਰਬਾਣੀ ਦੇ ਗਿਆਨ ਅਨੁਸਾਰ ਸਚਿਆਰਾ ਹੋਣ ਲਈ ਪਰਮੇਸਰ ਦੇ ਹੁਕਮ ਦੀ ਅਧੀਨਗੀ/ ਸ਼ਰਨ (ਹੁਕਮ/ਭਾਣੇ ਨੂੰ ਪ੍ਰੇਮ ਨਾਲ ਵੱਡਾ ਮੰਨਣਾ - ਸਿਫਤ ਸਲਾਹ)  ਵਾਲਾ ਹੀ ਇਕੋ ਰਸਤਾ ਹੈ ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। (1)

ਹੋਈਆ ਭੁਲਾਂ ਦੀ ਖਿਮਾ..
ਨਿਰਮਲ ਸਿੰਘ
nirmal@surbalgroup.com.au

No comments:

Post a comment

Note: only a member of this blog may post a comment.