Skip to main content

Piyoo Daaday Jayvihaa Potaa Parvaan


ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
ਬਾਣੀ: ਰਾਮਕਲੀ ਕੀ ਵਾਰ     ਰਾਗੁ: ਰਾਗੁ ਰਾਮਕਲੀ,     ਬਲਵੰਡ                                                                                                         
ਪੰਨਾ 968 ਸਤਰ 2

 

ਆਉ ਪਿਯੂ ਦਾਦੇ ਤੇ ਪੋਤਾ ਬਾਰੇ ਜਾਣਨ ਲਈ ਆਪਾਂ ਗੁਰਮਤ ਦੀ ਇਸ ਪੰਕਤੀ ਨੂੰ ਅਧਾਰ ਬਣਾ ਕੇ ਚਲੀਏ ।

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਪੰਨਾ ੧੪੮

ਭਾਵ ਬਿਨ੍ਹਾਂ ਸਮਝੇ ਸਿਰਫ ਪੜਨ ਨਾਲ ਹੀ ਗੁਰਬਾਣੀ ਵਿੱਚ ਦੱਸੇ ਗਏ ਸਚ ਨੂੰ ਨਹੀ ਸਮਝਿਆ ਜਾ ਸਕਦਾ ।
ਆਉ ਗੁਰਬਾਣੀ ਵਿਚੋਂ ਜਾਣੀਏ ਕਿ ਮਨ, ਜੋ ਕਿ ਜੋਤ ਸਰੂਪ ਹੈ, ਇਸ ਦੇ ਮਾਤਾ ਪਿਤਾ ਕੌਣ ਹਨ ?

ਕੁਝ ਪਰਮਾਣ..

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਪੰਨਾ ੧੪੮
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ਪੰਨਾ ੧੬੩
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ਪੰਨਾ ੧੬੭
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ਪੰਨਾ ੨੫੦
ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਪੰਨਾ ੫੯੨
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਪੰਨਾ ੯੨੧
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਪੰਨਾ ੧੧੦੧

ਸੋ ਮਨ ਦੇ ਮਾਤ ਅਤੇ ਪਿਤਾ ਦੋਨੋ "ਚਿਤ , ਗੁਰ, ਹਰਿ, ਸਤਿਗੁਰ, ਗੋਬਿੰਦ, ਪ੍ਰਭ "ਆਦਿ ਹਨ ਜੋ ਕਿ ਪੂਰਣਬ੍ਰਹਮ ਦਾ ਰੂਪ ਹਨ ।

ਹੁਣ ਬੁਝੋ ਕਿ ਦਾਦਾ ਜਾਂ ਬਾਬਾ ਕੌਣ ਹਨ ?
ਇਹ ਪਰਮੇਸ਼ਵਰ, ਗੁਰੂ, ਸਤਿਗੁਰੂ ਜਾਂ ਪ੍ਰਭੂ ਹਨ ਜੋ ਕਿ ਪਾਰਬ੍ਰਹਮ ਦਾ ਰੂਪ ਹਨ।

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਪੰਨਾ ੧੮੬

ਇਸ ਦਾ ਵੀ ਅਰਥ ਇਹੀ ਬਣੇਗਾ ਕਿ ਗੁਰਬਾਣੀ "ਪੀਊ ਦਾਦੇ ਕਾ" ਦਾ ਖਜ਼ਾਨਾ ਹੈ ।

ਪੀਊ :- ਚਿਤ , ਗੁਰ, ਹਰਿ, ਸਤਿਗੁਰ, ਗੋਬਿੰਦ, ਪ੍ਰਭ
ਦਾਦਾ :- ਪਰਮੇਸ਼ਵਰ, ਗੁਰੂ, ਸਤਿਗੁਰੂ ਜਾਂ ਪਰਭੂ 
ਪੋਤਾ :- ਮਨ, ਧਿਆਨ

ਗੁਰਜੀਤ ਸਿੰਘ ਆਸਟ੍ਰੇਲੀਆ




Comments

Popular posts from this blog

Definition of Jot and Mind

Jisnu Asi Labh Rahe Haan Uh Kithe Hai ?

ਜਿਸਨੂੰ ਅਸੀ ਲੱਭ ਰਹੇ ਹਾਂ ਉਹ ਕਿੱਥੇ ਹੈ ? ਜਿਹੋ ਜਿਹੇ ਰੱਬ ਨੂੰ ਮਿਲਣ ਦੀ ਗੱਲ ਸਾਨੂੰ ਧਾਰਮਿਕ ਉਪਦੇਸ਼ ਵਿੱਚ ਸਮਝਾਈ ਜਾਂਦੀ ਹੈ ਉਹੋ ਜਿਹਾ ਰੱਬ ਗੁਰਬਾਣੀ ਅਨੁਸਾਰ ਹੁੰਦਾ ਹੀ ਨਹੀ, ਫਿਰ ਸਵਾਲ ਪੈਦਾ ਹੁੰਦਾ ਹੈ ਰੱਬ ਕਿਹੋ ਜਿਹਾ ਹੁੰਦਾ ਹੈ ...? ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਪੰਨਾ ੬੩੭ ਮੇਰੇ ਭਾਈ ਸਾਡੇ ਚੇਤੇ ਵਿੱਚ ਸਚ ਤਾਂ ਵਸੇਗਾ ਜੇ ਅਸੀਂ ਗੁਰ ਦੁਆਰਾ ਦਿੱਤੇ ਗਿਆਨ ਨੂੰ ਕਦੀ ਨਾ ਭੁਲਾਂਗੇ ਤੇ ਮਨ ਦੇ ਅੰਦਰੋਂ  ਆਪਣਾ  ਗਿਆਨ ਛੱਡ ਦਵਾਂਗੇ । ਤਨ ਮਹਿ ਮਨੂਆ ਮਨ ਮਹਿ ਸਾਚਾ ॥ ਪੰਨਾ ੬੮੬ ਸਾਡੇ ਸਰੀਰ ਵਿੱਚ ਮਨ ਹੈ ਤੇ ਮਨ ਵਿੱਚ ਉਹ ਸੱਚਾ (ਅੰਤਰ ਆਤਮਾ ਦੀ ਅਵਾਜ਼) ਹੈ । ਇਹ ਸ਼ਾਚਾ ਕੌਣ ਹੈ ? ਹਰਿ ਜੀਉ ਸਾਚਾ, ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ਪੰਨਾ ੩੨ ਪਿਰੁ ਪ੍ਰਭੁ ਸਾਚਾ ਸੋਹਣਾ, ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਪੰਨਾ ੩੮ ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਪੰਨਾ ੪੯ ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਪੰਨਾ ੧੦੮੭ ਹਿਆਲੀਐ :- ਹਿਰਦੇ ਵਿੱਚ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378 ਸਤਰ 38 ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ ਸੋ ਗੁਰਬਾਣੀ ਅਨੁਸਾਰ ਚਿਤ ਨੂੰ ਹੀ ਅਸਿੱਧੇ ਤੌਰ ਤੇ ਹਰਿ, ਪ੍ਰਭ, ਰਬ ਜਾਂ ਸਤਿਗੁਰ ਕਹਿਆ ਜਾਂਦਾ ਹੈ। ਕੁਝ ਹੋਰ ਵੀ ਬੁੱਝੀਏ ਘਟ ਘਟ ਅੰਤਰਿ ਬ੍ਰਹਮ ਸਮਾਹੂ ॥

Gurbani Anusar Panth atay Panth

Part-1 Part-2 Part-3 Part-4