ਉਚਾਰਨ ਜਾਂ ਅਰਥਬੋਧ - ਜਰੂਰੀ ਕੀ ? ਮਸਲਾ ਉਚਾਰਣ ਦਾ ਇਨ੍ਹਾਂ ਜਰੂਰੀ ਨਹੀਂ ਹੈ ਜਿਨ੍ਹਾਂ ਕਿ ਅਰਥਬੋਧ ਨੂੰ ਸਮਝਣ ਦਾ । ਅਗਰ ਉਚਾਰਣ ਸਹੀ ਵੀ ਹੈ ਪਰ ਸ਼ਬਦਾਂ ਦੇ ਅਰਥ ਗਲਤ ਭਾਵਨਾ ਵਿੱਚ ਮੰਨ ਲਏ ਗਏ ਹੋਣ ਤਾਂ ਸ਼ੁਧ ਉਚਾਰਣ ਨੇ ਵੀ ਜੀਵਨ ਮੁਕਤ ਨਹੀ ਕਰ ਦੇਣਾਂ । ਬੋਲੀ ਦੇ ਉਚਾਰਣ ਤੇ ਇਲਾਕੇ ਦੀ ਪੋਣ-ਪਾਣੀ ਦਾ ਅਸਰ ਵੀ ਪੈਂਦਾ ਹੈ । ਜਿਵੇਂ ਗੋਰੇ ਲੋਕ "ਤੱਤਾ, ਣਣਾਂ, ਦੱਦਾ" ਆਦਿ ਅੱਖਰਾਂ ਦਾ ਉਚਾਰਣ ਸਪਸ਼ਟ ਤੌਰ ਤੇ ਨਹੀ ਕਰ ਸਕਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਗੁਰਬਾਣੀ ਦੇ ਭਾਵਅਰਥ ਨਹੀ ਸਮਝ ਸਕਦੇ । ਪੰਜਾਬ ਵਿੱਚ ਵੱਸਣ ਵਾਲੇ ਗੁਰਬਾਣੀ ਵਿੱਚਲੇ ਅੰਤਲੇ ਅੱਖਰ ਨਾਲ ਲੱਗੀ ਸਿਹਾਰੀ ਅਤੇ ਔਕਡ਼ ਦਾ ਉਚਾਰਣ ਸਪਸ਼ਟ ਤੌਰ ਤੇ ਨਹੀ ਕਰ ਸਕਦੇ ਜਦਕਿ ਮੂਲ ਰੂਪ ਵਿੱਚ ਹਿੰਦੀ ਪੜ੍ਹੇ-ਲਿੱਖੇ, ਇਨ੍ਹਾਂ ਦਾ ਸਹੀ ਉਚਾਰਣ ਕਰ ਸਕਦੇ ਹਨ । ਮੂਲ ਰੂਪ ਵਿੱਚ ਪੰਜਾਬੀ ਪੜ੍ਹੇ ਸੱਜਣ ਇਕ ਹਿੰਦਸੇ ਨੂੰ ਇਕ ਪੜਨਗੇ ਅਤੇ ਹਿੰਦੀ ਵਾਲੇ ਏਕ । ਅਸਲ ਵਿੱਚ ਗੁਰਬਾਣੀ ਪੰਜਾਬੀ ਭਾਸ਼ਾ ਵਿੱਚ ਨਹੀ ਲਿੱਖੀ ਗਈ ਸਗੋਂ ਇਹ ਅਲੱਗ-ਅਲੱਗ ਬੋਲੀਆਂ ਵਿੱਚ ਤੇ ਗੁਰਮੁਖਿ (ਬ੍ਰਹਮ ਵਿਦਿਆ) ਵਿੱਚ ਲਿੱਖੀ ਗਈ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਗੁਰਬਾਣੀ ਵਿੱਚਲੀ ਨਿਰਾਕਾਰੀ ਦੁਨਿਆ ਦੀ ਖੋਜ ਕਿਸੇ ਵਿਰਲੇ ਦੇ ਹਿੱਸੇ ਹੀ ਆਈ ਹੈ । ਹੁਣ ਗੱਲ ਕਰੀਏ ਅਰਥ ਬੋਧ ਦੀ:- ਇਕ ਹਿੰਦਸਾ ਜੋਤ ਦੇ ਸਰਗੁਣ ਅਤੇ ਨਿਰਗੁਣ ਦੋਨਾਂ ਸਰੂਪਾਂ ਦ...
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ । ਕਾਲ ਪੁਰਖ ਦੇ ਹੁਕਮ ਨਾਲ ਛਾਉਣੀ ਨਿਹੰਗ ਸਿੰਘ ਜੀ. ਟੀ. ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਵਿਖੇ ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਅਨੁਸਾਰ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।