ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ ਬਾਣੀ: ਰਾਮਕਲੀ ਕੀ ਵਾਰ ਰਾਗੁ: ਰਾਗੁ ਰਾਮਕਲੀ, ਬਲਵੰਡ ਪੰਨਾ 968 ਸਤਰ 2 ਆਉ ਪਿਯੂ ਦਾਦੇ ਤੇ ਪੋਤਾ ਬਾਰੇ ਜਾਣਨ ਲਈ ਆਪਾਂ ਗੁਰਮਤ ਦੀ ਇਸ ਪੰਕਤੀ ਨੂੰ ਅਧਾਰ ਬਣਾ ਕੇ ਚਲੀਏ । ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਪੰਨਾ ੧੪੮ ਭਾਵ ਬਿਨ੍ਹਾਂ ਸਮਝੇ ਸਿਰਫ ਪੜਨ ਨਾਲ ਹੀ ਗੁਰਬਾਣੀ ਵਿੱਚ ਦੱਸੇ ਗਏ ਸਚ ਨੂੰ ਨਹੀ ਸਮਝਿਆ ਜਾ ਸਕਦਾ । ਆਉ ਗੁਰਬਾਣੀ ਵਿਚੋਂ ਜਾਣੀਏ ਕਿ ਮਨ, ਜੋ ਕਿ ਜੋਤ ਸਰੂਪ ਹੈ, ਇਸ ਦੇ ਮਾਤਾ ਪਿਤਾ ਕੌਣ ਹਨ ? ਕੁਝ ਪਰਮਾਣ.. ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਪੰਨਾ ੧੪੮ ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ਪੰਨਾ ੧੬੩ ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ਪੰਨ...
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ । ਕਾਲ ਪੁਰਖ ਦੇ ਹੁਕਮ ਨਾਲ ਛਾਉਣੀ ਨਿਹੰਗ ਸਿੰਘ ਜੀ. ਟੀ. ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਵਿਖੇ ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਅਨੁਸਾਰ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।