ਰਾਮ ਕੋ ਬਲੁ :- ਗੁਰਬਾਣੀ ਦਾ ਤੱਤ ਗਿਆਨ, ਆਤਮ ਗਿਆਨ ਜਾ ਕੈ ਰਾਮ ਕੋ ਬਲੁ ਹੋਇ ॥ ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥ ਸਾਰੰਗ (ਮ:੫) ਗੁਰੂ ਗ੍ਰੰਥ ਸਾਹਿਬ - ਅੰਗ ੧੨੨੩ ਜੋ ਆਪਣੇ ਅੰਦਰਲੇ ਰਾਮ (ਅੰਤਰ ਆਤਮਾ ਦੀ ਅਵਾਜ਼) ਦੀ ਗੱਲ ਸੁਣ ਕੇ ਮੰਨਦੇ ਨੇ ਉਨ੍ਹਾਂ ਕੋਲ ਆਤਮਕ ਗਿਆਨ ( ਰਾਮ ਕੋ ਬਲੁ) ਆ ਜਾਂਦਾ ਹੈ l ਉਨ੍ਹਾਂ ਦਾ ਮਨੋਰਥ (ਇੱਕ ਹੋਣਾ) ਪੂਰਾ ਹੋ ਜਾਂਦਾ ਹੈ ਤੇ ਉਹ ਦੁਖ ਤੋਂ ਘਬਰਾਉਂਦੇ ਨਹੀ ਸਗੋਂ ਮਿੱਠਾ ਕਰਕੇ ਮੰਨਦੇ ਨੇ l ਤੁਮਰੈ :- ਅੰਤਰ ਆਤਮਾ ਦੇ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੯ ਤੈਥੋ ਹੀ: ਅੰਤਰ ਆਤਮਾ ਤੋਂ ਬਲੁ:- ਆਤਮ ਗਿਆਨ, ਤਾਕਤ ਰਾਮ:- ਰਾਮ ਚੰਦਰ ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥ ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥ ਕਿਨੈ ਤੇਰਾ ਅੰਤ ਨ ਪਾਇਆ ॥੨॥ ਚੰਡੀ ਦੀ ਵਾਰ - ੨ - ਸ੍ਰੀ ਦਸਮ ਗ੍ਰੰਥ ਸਾਹਿਬ :~ ਰਮਨਜੀਤ ਸਿੰਘ ਕਨੇਡਾ ~:
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ । ਕਾਲ ਪੁਰਖ ਦੇ ਹੁਕਮ ਨਾਲ ਛਾਉਣੀ ਨਿਹੰਗ ਸਿੰਘ ਜੀ. ਟੀ. ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਵਿਖੇ ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਅਨੁਸਾਰ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।