Skip to main content

Posts

Showing posts from November, 2012

Mohi Aisay Banaj Sio Naheen Kaaj

ਪੰਨਾ 1194 ਸਤਰ 60 ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਬਾਣੀ:     ਰਾਗੁ: ਰਾਗੁ ਬਸੰਤੁ,     ਭਗਤ ਕਬੀਰ ਬਨਜ -: ਵਿਉਪਾਰ  ਕਾਜੁ -: ਕਾਰ / ਕੰਮ  ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ  ਬਿਆਜੁ -: ਭਰਮ ਦਾ ਭਾਰ  ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ |  ਕਿਉਂਕਿ... ਪੰਨਾ 292 ਸਤਰ 3 ਹਉਮੈ ਮੋਹ ਭਰਮ ਭੈ ਭਾਰ ॥ ਬਾਣੀ: ਥਿਤੀ     ਰਾਗੁ: ਰਾਗੁ ਗਉੜੀ,     ਮਹਲਾ ੫ ਸੰਦੀਪ ਸਿੰਘ  sandeepsingh.punjabi@gmail.com

Sri Dasam Granth Da Kaal Purakh Te Akaalpurakh

ਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ? ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ, "ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ  ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"  ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ  l  ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ  l  ਯਾ ਤਾਂ ਇਹ ਜਾਣ-ਬੁਝ ਕੇ  ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ  ਸੋਚ ਦਾ ਦਾਇਰਾ ਬਹੁਤ ਘੱਟ ਹੈ  l   ਕਈ ਸਿੱਖ  ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ  l   ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ..... ੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ  l  ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ  l  ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ  l  ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ  ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ  ਹੈ, ਦੂਜੇ ਪਾਸੇ ਉਸਦੇ ਕਰਮ ਅਨੁਸਾਰ  l  ਜਿਵੇਂ ਕਿ ਸ੍ਰੀ ਦਸਮ ਗਰੰਥ ਦੇ ਸ਼ੁਰੂ'ਚ ਕਿਹਾ ਗਿਆ ਹੈ, ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧

Hukmai Andari Sabhu Ko

ਹੁਕਮੈ ਅੰਦਰਿ ਸਭੁ ਕੋ ਗੁਰਬਾਣੀ ਪਰਮੇਸਰ ਦੇ ਹੁਕਮ ਵਾਲੀ ਹੀ ਵਿਚਾਰਧਾਰਾ ਹੈ । ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀ ਹਰ ਵੇਲੇ ਹੀ ਪਰਮੇਸਰ ਦੇ ਹੁਕਮ ਵਿਚ ਹਾਂ । ਸਰੀਰ ਮਿਲਣ ਤੋ ਪਹਿਲਾ, ਸਰੀਰ ਹੁੰਦੇ ਹੋਏ ਤੇ ਸਰੀਰ ਤੋ ਬਾਅਦ ਵਿਚ ਵੀ ਅਸੀ ਪਰਮੇਸਰ ਦੇ ਹੁਕਮ ਵਿਚ ਹੀ ਹਾਂ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਮ; ੧ ੧) ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਮ; ੧ ੯੪੦) ਜੇਕਰ ਗੁਰਬਾਣੀ ਦੇ ਇਨ੍ਹਾਂ ਸਬਦਾ ਨੂੰ ਮਨ ਸਮਝ ਲਵੇ, ਮਨ, ਮੰਨ ਜਾਵੇ, ਇਹ ਗੱਲ ਬੁਝ ਲਵੇ ਕਿ ਸਭ ਕੁਝ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਇਸ  ਸਮਝ/ ਗਿਆਨ  ਨਾਲ ਹਰ ਵੇਲੇ ਹੀ ਜੁੜਿਆ ਰਹੇ ਤਾਂ ਫਿਰ ਗੁਰਬਾਣੀ ਅਨੁਸਾਰ ਇਹੀ ਪਰਮ ਪਦ ਹੈ । ਇਹੀ ਖਸਮੈ ਮਿਲਣਾ ਹੈ । ਏਥੇ ਹਉਮੈ ਨਹੀ ਹੈ ਤੇ ਇਹੀ ਸਮਝ ਨਾਮ ਹੈ। ਹੁਕਮੁ ਬੂਝਿ ਪਰਮ ਪਦੁ ਪਾਈ ॥ ( ਮ; ੫ ੨੯੨) ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥ ( ਮ; ੨ ੧੩੯) ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਮ; ੧ ੧) ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਮ; ੧ ੭੨) ਬਚਿੱਤਰ ਨਾਟਕ ਵਿਚ ਦਸਮ ਪਾਤਿਸਾਹ ਜੀ ਬਚਨ ਕਰ ਰਹੇ ਹਨ ਕਿ ਇਸ ਕਲਪਨਾ/ਕਾਲ ਦੇ ਸਮੇ ਵਿਚ ਮੈਨੂੰ ਹੁਕਮ ਦੀਆਂ ਭਾਰੀ ਭੁਜਾਨ (ਬਾਹਵਾਂ) ਤੇ ਹੀ ਭਾਰੀ (ਬਹੁਤ) ਭਰੋਸੋ ਹੈ । ਯਾ ਕਲ ਮੈਂ ਸਭ ਕਾਲ ਕ੍ਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

Khuraasaan Khasmaanaa Keeaa

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਅੱਜ ਦੇ ਸਮੇਂ ਗੁਰਬਾਣੀ ਦੇ ਨਿਰਾਕਾਰੀ ਅਰਥਾਂ ਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਗੁਰਮਤ ਦੇ ਸਿਰਮੌਰ ਭਗਤ, ਕਬੀਰ ਜੀ ਵਲੋਂ ਪਰਮੇਸ਼ਰ ਨੇ ਇਹ ਮੁਖਵਾਕ ਦਰਜ਼ ਕਰਾਏ ਹਨ, ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ ੩੩੫ ਜੇ ਇਹ ਵਿਚਾਰ ਸਮਸਰ ਗੁਰਬਾਣੀ ਤੇ ਢੁਕਦਾ ਹੈ ਫਿਰ ਇਸ ਨਿੱਚੇ ਲਿੱਖੇ ਸ਼ਬਦ ਵਿੱਚ ਕਿਵੇ ਅਲੋਪ ਹੋਇਆ ਦਿੱਖਦਾ ਹੈ ?  ਸਭ ਤੋਂ ਪਹਿਲਾਂ ਖਸਮਾਨਾ ਸ਼ਬਦ ਦੇ ਅਰਥ ਸ਼ਾਫ ਹੋਣੇ ਚਾਹਿਦੇ ਹਨ ।. ਇਹ ਸ਼ਬਦ ਗੁਰਬਾਣੀ ਵਿਚ ਪੰਜ ਵਾਰੀ ਦਰਜ਼ ਹੈ ਅਤੇ ਪਰਮੇਸ਼ਰ ਨੂੰ ਖਸਮ ਅਤੇ ਕਾਲ ਦੇ ਰਕਸ਼ਕ ਦੇ ਅਰਥ ਰਖਦਾ ਹੈ । ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਪੰਨਾ ੬੩੧ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਪੰਨਾ ੬੮੧ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਪੰਨਾ ੭੮੩ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦ ਫਿਰ ਇਸ ਪੰਕਤੀ  "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦"  ਵਿੱਚ  ਇਸ ਦੇ ਅਰਥ ਸਪੁਰਦਗੀ ਦੇ ਕਿਸ ਸ਼ਰਾਰਤ ਜਾਂ ਮੰਦਬੁਧੀ ਅਧੀਨ ਕੀਤੇ ਜਾ ਰਹੇ ਹਨ ਵਿਚਾਰਵਾਨ ਸਜਣ ਹੀ ਇਸ ਦਾ ਜਵਾਬ ਦੇਣ।  ਨਿਰਾਕਾਰੀ ਅਰਥ ਇਸ ਪਰਕਾਰ ਹੋਣਗੇ, ਖਸਮਾਨਾ :- ਪਰਮੇਸ਼ਰ, ਸਬਦ ਗੁਰੁ ਖੁਰਾਸਾਨ :- ਦਸਤਕ (ਖੁਰ ਜਾਂ ਗੁਰੁ ਕੇ ਚਰਣਾ ਦੀ ਆਵਾਜ਼) ਸਬਦ ਗੁਰੁ ਨੇ ਮਹਲਾ ਪਹਿਲੇ ਦੇ

Gurbani Vich Kvaaou Sabad Da Arth

                           ਗੁਰਬਾਣੀ ਵਿੱਚ ਕਵਾਉ ਸਬਦ ਦਾ ਅਰਥ  ਇਹ ਅੱਖਰ ਗੁਰਬਾਣੀ ਵਿੱਚ ਦੋ ਵਾਰ ਆਉਦਾ ਹੈ। ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩) ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਆਸਾ ਦੀ ਵਾਰ-੪੬੩) ਤੇ ਗੁਰਬਾਣੀ ਵਿੱਚ ਇੱਕ ਅੱਖਰ ਵਰਤਿਆ ਗਿਆ ਹੈ,  "ਕਵਾਵੈ" ਏਕ ਕਵਾਵੈ ਤੇ ਸਭਿ ਹੋਆ ॥(ਮਾਰੂ-ਪੰਨਾ:੧੦੦੩) ਆਮ ਸਾਨੂੰ ਜੋ ਵੀ ਪਦਛੇਦ ਮਿਲਦੇ ਹਨ ਉਹਨਾਂ ਵਿੱਚ ਉਪਰੋਕਤ ਪਦਛੇਦ ਨੂੰ ਸਹੀਂ ਮੰਨ ਕੇ ਹੀ ਸਾਰੇ ਅਰਥ ਕੀਤੇ ਹੋਏ ਹਨ ਪਰ ਜੇਕਰ ਅਸੀਂ ਇਸਦੇ ਅਰਥ ਜੋ ਟੀਕਿਆ ਵਿੱਚ ਜਾਂ ਆਮ ਪ੍ਰਚਾਰਕਾ ਨੇ ਕੀਤੇ ਹਨ ਨੂੰ ਗਹੁ ਨਾਲ ਵੀਚਾਰੀਏ ਤਾਂ ਅਜਿਹਾ ਸੱਚ ਉੱਬਰ ਕੇ ਸਾਹਮਣੇ ਆਉਦਾ ਹੈ ਜੋ ਆਮ ਸੰਗਤ ਨੂੰ ਨਹੀਂ ਪਤਾ।  ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਸੰਸਾਰ ਦਾ ਪਸਾਰਾ ਕਵਾਉ ਤੋਂ ਹੋਇਆ ਹੈ  ਪਰ ਜੇਕਰ ਅਸੀਂ ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਪੁੱਛੀਏ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਪਸਾਰਾ ਪਵਨੇ (ਵਾਉ,ਹਵਾ) ਤੋਂ ਹੋਇਆ ਹੈ । ਇਸ ਗੱਲ ਨੂੰ ਭਗਤ ਨਾਨਕ ਦੇਵ ਜੀ ਸਿਰੀਰਾਗ ਵਿੱਚ ਖੋਲਦੇ ਹੋਏ ਕਹਿੰਦੇ ਹਨ ਕਿ, ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥  ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਸਿਰੀਰਾਗ-ਪੰਨਾ-੧੯) ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਮ ਪ੍ਰਚਾਰ ਵਿੱਚ ਤਾਂ ਕਵਾਉ ਤੋਂ ਪਸਾਰਾ ਕਿਹਾ ਜਾਂਦਾ ਹੈ । ਕਿਉਕਿ ਉਹ ਇਹਨਾ

Bhagat Baraabari Aouru N Koei

ਭਗਤ ਬਰਾਬਰਿ ਅਉਰੁ ਨ ਕੋਇ ॥ ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ। ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ । ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮ ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪ ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ।  ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ ।  ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ  । ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩ ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ਅਰਥ ਇਹ ਹੀ ਕਰਦੇ ਹਨ।