Skip to main content

Posts

Showing posts from October, 2012

Joti Roopi Hari Aaapi Guru

ਜੋਤਿ ਰੂਪਿ ਹਰਿ ਆਪਿ ਗੁਰੂ ਗੁਰਮਤ ਅਨੁਸਾਰ ਗੁਰੂ, ਪਰਮੇਸ਼ਰ ਹੈ ਤੇ ਉਹ ਮਾਇਆ ਜਾਂ ਜੂਨਾਂ ਵਿੱਚ ਨਹੀ ਆਉਦਾ। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਪੰਨਾ ੧੧੩੬ ਤਾਂਹੀਉ ਪੰਚਮ ਪਾਤਿਸ਼ਾਹ ਨੇ "ਪੋਥੀ" ਸ਼ਬਦ ਦੀ ਵਰਤੋਂ ਕੀਤੀ ਸੀ। ਪੋਥੀ ਪਰਮੇਸਰ ਕਾ ਥਾਨੁ ॥ ਪੰਨਾ ੧੨੨੬ ਅਸੀ ਜਾਣੇ ਅਨਜਾਣੇ ਗੁਰੂ ਗ੍ਰੰਥ ਸਾਹਿਬ ਕਹਿਣ ਲਗ ਪਏ ਹਾਂ। ਉਹ ਵੀ ਇਕ ਕੱਚੀ ਬਾਣੀ ਦੀ ਪੰਕਤੀ, ਜੋ ਕਿ ਕਿਸੇ ਅਗਿਆਨੀ ਸਿੱਖ ਗਿਆਨੀ ਗਿਆਨ ਸਿੰਘ ਦੇ ਕਹਿਣ ਤੇ ਪਰ ਇਸ ਦੇ ਵਿਪਰੀਤ ਸਟੇਜਾਂ ਤੇ ਸੰਘ ਪਾੜ ਪਾੜ ਕਿ ਅਸੀ ਕੱਚੀ ਬਾਣੀ ਪੜਨ ਵਾਲਿਆਂ ਦੀ ਨਿੰਦਾ ਕਰਦੇ ਹਾਂ। ਕਿਉਂਕਿ ਗੁਰਬਾਣੀ ਵਿਚ ਇਹ ਮੁਖਵਾਕ ਦਰਜ ਹਨ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ ੯੨੦ ਗੁਰਬਾਣੀ ਦੇ ਕੁਝ ਸ਼ਬਦਾਂ ਵਿਚ ਸਹੀ ਵਿਸ਼ਰਾਮ ਦੀ ਵਿਧੀ ਨਾਂ ਅਪਨਾਉਣ ਕਰਕੇ ਇਹ ਭੁਲੇਖਾ ਜਰੂਰ ਪੈਂਦਾ ਹੈ ਕਿ ਨਾਨਕ ਸ਼ਬਦ ਨਾਲ ਗੁਰੂ ਸ਼ਬਦ ਲਗਾ ਹੈ ਪਰ ਅਸਲ ਨਿਯਮ ਇਹ ਹੈ ਕਿ ਵਿਅਕਤੀ ਗਤ ਰੂਪ ਵਿਚ "ਗੁਰੂ" ਸ਼ਬਦ ਨਾਨਕ ਸ਼ਬਦ ਨਾਲ ਨਹੀ ਲਗ ਸਕਦਾ ਕਿਉਕਿ ਇਹ "ਗੁਰੂ" ਸ਼ਬਦ ਬਹੁਵਚਨ ਹੈ। ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ(੧੪੦੯) ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ (੯੬੮) ਜਿਥੇ ਅਰਜਨ ਸ਼ਬਦ ਮੁਕਤਾ ਹੈ । ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ

Jisnu Asi Labh Rahe Haan Uh Kithe Hai ?

ਜਿਸਨੂੰ ਅਸੀ ਲੱਭ ਰਹੇ ਹਾਂ ਉਹ ਕਿੱਥੇ ਹੈ ? ਜਿਹੋ ਜਿਹੇ ਰੱਬ ਨੂੰ ਮਿਲਣ ਦੀ ਗੱਲ ਸਾਨੂੰ ਧਾਰਮਿਕ ਉਪਦੇਸ਼ ਵਿੱਚ ਸਮਝਾਈ ਜਾਂਦੀ ਹੈ ਉਹੋ ਜਿਹਾ ਰੱਬ ਗੁਰਬਾਣੀ ਅਨੁਸਾਰ ਹੁੰਦਾ ਹੀ ਨਹੀ, ਫਿਰ ਸਵਾਲ ਪੈਦਾ ਹੁੰਦਾ ਹੈ ਰੱਬ ਕਿਹੋ ਜਿਹਾ ਹੁੰਦਾ ਹੈ ...? ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਪੰਨਾ ੬੩੭ ਮੇਰੇ ਭਾਈ ਸਾਡੇ ਚੇਤੇ ਵਿੱਚ ਸਚ ਤਾਂ ਵਸੇਗਾ ਜੇ ਅਸੀਂ ਗੁਰ ਦੁਆਰਾ ਦਿੱਤੇ ਗਿਆਨ ਨੂੰ ਕਦੀ ਨਾ ਭੁਲਾਂਗੇ ਤੇ ਮਨ ਦੇ ਅੰਦਰੋਂ  ਆਪਣਾ  ਗਿਆਨ ਛੱਡ ਦਵਾਂਗੇ । ਤਨ ਮਹਿ ਮਨੂਆ ਮਨ ਮਹਿ ਸਾਚਾ ॥ ਪੰਨਾ ੬੮੬ ਸਾਡੇ ਸਰੀਰ ਵਿੱਚ ਮਨ ਹੈ ਤੇ ਮਨ ਵਿੱਚ ਉਹ ਸੱਚਾ (ਅੰਤਰ ਆਤਮਾ ਦੀ ਅਵਾਜ਼) ਹੈ । ਇਹ ਸ਼ਾਚਾ ਕੌਣ ਹੈ ? ਹਰਿ ਜੀਉ ਸਾਚਾ, ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ਪੰਨਾ ੩੨ ਪਿਰੁ ਪ੍ਰਭੁ ਸਾਚਾ ਸੋਹਣਾ, ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਪੰਨਾ ੩੮ ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਪੰਨਾ ੪੯ ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਪੰਨਾ ੧੦੮੭ ਹਿਆਲੀਐ :- ਹਿਰਦੇ ਵਿੱਚ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378 ਸਤਰ 38 ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ ਸੋ ਗੁਰਬਾਣੀ ਅਨੁਸਾਰ ਚਿਤ ਨੂੰ ਹੀ ਅਸਿੱਧੇ ਤੌਰ ਤੇ ਹਰਿ, ਪ੍ਰਭ, ਰਬ ਜਾਂ ਸਤਿਗੁਰ ਕਹਿਆ ਜਾਂਦਾ ਹੈ। ਕੁਝ ਹੋਰ ਵੀ ਬੁੱਝੀਏ ਘਟ ਘਟ ਅੰਤਰਿ ਬ੍ਰਹਮ ਸਮਾਹੂ ॥